ਮੈਡਮ ਤੁਸਾਦ ਮਿਊਜ਼ੀਅਮ ‘ਚ ਵਿਰਾਟ ਕੋਹਲੀ ਦੇ ਮੋਮ ਦੇ ਬੁੱਤ ਦੀ ਘੁੰਡ ਚੁਕਾਈ

0
459

ਨਵੀਂ ਦਿੱਲੀ— ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਮੋਮ ਦੇ ਬੁੱਤ ਦੀ ਘੁੰਡ ਚੁਕਾਈ ਅੱਜ ਮੈਡਮ ਤੁਸਾਦ ਮਿਊਜ਼ੀਅਮ ‘ਚ ਕੀਤੀ ਗਈ। ਲਿਓਨੇਲ ਮੇਸੀ, ਕਪਿਲ ਦੇਵ ਅਤੇ ਉਸੇਨ ਬੋਲਟ ਦੇ ਬੁੱਤ ਪਹਿਲਾਂ ਹੀ ਇਸ ਮਿਊਜ਼ੀਅਮ ‘ਚ ਮੌਜੂਦਾ ਹਨ।

ਕੋਹਲੀ ਨੇ ਮੈਡਮ ਤੁਸਾਦ ਮਿਊਜ਼ੀਅਮ ਵੱਲੋਂ ਜਾਰੀ ਇਕ ਬਿਆਨ ‘ਚ ਕਿਹਾ, ”ਮੈਂ ਇਸ ਬੁੱਤ ਨੂੰ ਬਣਾਉਣ ਦੇ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਾ ਹਾਂ। ਮੈਂ ਮੈਡਮ ਤੁਸਾਦ ਮਿਊਜ਼ੀਅਮ ਨੂੰ ਧੰਨਵਾਦ ਦਿੰਦਾ ਹਾਂ ਜਿਸ ਨੇ ਮੇਰੀ ਚੋਣ ਕੀਤੀ। ਮੈਂ ਆਪਣੇ ਪ੍ਰਸ਼ੰਸਕਾਂ ਦਾ ਵੀ ਸ਼ੁਕਰਗੁਜ਼ਾਰ ਹਾਂ।” ਉਨ੍ਹਾਂ ਕਿਹਾ, ”ਇਹ ਮੇਰੀ ਜ਼ਿੰਦਗੀ ਦੀ ਅਣਮੁੱਲੀਆਂ ਯਾਦਾਂ ‘ਚੋਂ ਇਕ ਹੋਵੇਗੀ।” ਕੋਹਲੀ ਦਾ ਬੁੱਤ ਉਸ ਨਾਲ ਮੁਲਾਕਾਤ ਦੇ ਦੌਰਾਨ ਲਏ ਗਏ 200 ਮੇਚਿਆਂ ਅਤੇ ਤਸਵੀਰਾਂ ਤੋਂ ਬਣਾਇਆ ਗਿਆ ਹੈ। ਕੋਹਲੀ ਆਪਣੇ ਸੁਨਹਿਰੇ ਕਰੀਅਰ ‘ਚ ਅਰਜੁਨ ਪੁਰਸਕਾਰ, ਆਈ.ਸੀ.ਸੀ. ਦੇ ਸਰਵਸ਼੍ਰੇਸ਼ਠ ਕਰੀਅਰ ਦਾ ਪੁਰਸਕਾਰ ਅਤੇ ਬੀ.ਸੀ.ਸੀ.ਆਈ. ਦੇ ਸਰਵਸ਼੍ਰੇਸ਼ਠ ਕ੍ਰਿਕਟਰਾਂ ਦੇ ਤਿੰਨ ਪੁਰਸਕਾਰ ਜਿੱਤ ਚੁੱਕੇ ਹਨ।

LEAVE A REPLY