ਉੱਜਵਲਾ ਯੋਜਨਾ ਤਹਿਤ ਭਾਖੜੀਆਣਾ ਦੇ 12 ਪਰਿਵਾਰਾਂ ਨੂੰ ਕੀਤੀ ਐਲ.ਪੀ.ਜੀ. ਕੁਨੈਕਸ਼ਨਾਂ ਦੀ ਵੰਡ

0
150

ਫਗਵਾੜਾ, (ਕੌੜਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਤਹਿਤ ਕੇਂਦਰ ਦੇ ਸਹਿਯੋਗ ਨਾਲ ਗਰੀਬ ਪਰਿਵਾਰਾਂ ਦੀਆਂ ਔਰਤਾਂ ਨੂੰ ਫਰੀ ਐਲ.ਪੀ.ਜੀ. ਕੁਨੈਕਸ਼ਨ ਦੇਣ ਦੇ ਮਨੋਰਥ ਨਾਲ ਅੱਜ ਹਲਕੇ ਦੇ ਪਿੰਡ ਭਾਖੜੀਆਣਾ ਦੇ 12 ਲੋੜਵੰਦ ਪਰਿਵਾਰਾਂ ਨੂੰ ਸਾਬਕਾ ਕੈਬਿਨੇਟ ਮੰਤਰੀ ਅਤੇ ਜਿਲ•ਾ ਕਾਂਗਰਸ ਪ੍ਰਧਾਨ ਜੋਗਿੰਦਰ ਸਿੰਘ ਦੀ ਅਗਵਾਈ ਹੇਠ ਆਯੋਜਿਤ ਸਮਾਗਮ ਦੌਰਾਨ ਦਿਹਾਤੀ ਕਾਂਗਰਸ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਐਲ.ਪੀ.ਜੀ. ਗੈਸ ਕੁਨੈਕਸ਼ਨ ਅਤੇ ਰਸੋਈ ਗੈਸ ਸਿਲੰਡਰਾਂ ਦੀ ਵੰਡ ਕੀਤੀ। ਉਹਨਾਂ ਕਿਹਾ ਕਿ ਹਲਕੇ ਦੇ ਪੇਂਡੂ ਇਲਾਕਿਆਂ ਦੇ ਵਸਨੀਕ ਜੋ ਵੀ ਲੋੜਵੰਦ ਪਰਿਵਾਰ ਇਸ ਸਕੀਮ ਤਹਿਤ ਕਵਰ ਹੁੰਦੇ ਹਨ ਉਹ ਫਰੀ ਐਲ.ਪੀ.ਜੀ. ਕੁਨੈਕਸ਼ਨ ਲੈਣ ਲਈ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ। ਉਹਨਾਂ ਕਿਹਾ ਕਿ ਜਿਹਨਾਂ ਔਰਤਾਂ ਨੂੰ ਸਿਲੰਡਰ ਦਿੱਤੇ ਗਏ ਹਨ ਉਹਨਾਂ ਨੂੰ ਜਿੱਥੇ ਹੁਣ ਚੁੱਲੇ ਦੇ ਧੂਏਂ ਤੋਂ ਰਾਹਤ ਮਿਲੇਗੀ ਉੱਥੇ ਹੀ ਵਾਤਾਵਰਣ ਵੀ ਸ਼ੁੱਧ ਬਣਿਆ ਰਹੇਗਾ। ਉਹਨਾਂ ਭਰੋਸਾ ਦਿੱਤਾ ਕਿ ਹਰ ਲੋੜਵੰਦ ਪਰਿਵਾਰ ਤਕ ਇਸ ਯੋਜਨਾ ਦਾ ਲਾਭ ਪਹੁੰਚਾਇਆ ਜਾਵੇਗਾ। ਇਸ ਮੌਕੇ ਸੁਰਜੀਤ ਸਿੰਘ ਸਰਪੰਚ ਰਾਮਪੁਰ ਸੁੰਨੜਾ, ਜੋਗਾ ਸਿੰਘ ਭਾਖੜੀਆਣਾ, ਸੇਵਾ ਸਿੰਘ ਸਾਬਕਾ ਸਰਪੰਚ, ਮੇਵਾ ਸਿੰਘ ਹਰਬੰਸਪੁਰ, ਤਰਲੋਚਨ ਸਿੰਘ ਭਾਖੜੀਆਣਾ, ਸਾਧੂ ਰਾਮ ਪੀਪਾਰੰਗੀ, ਰਾਜਕੁਮਾਰ ਰਾਜੂ ਆਦਿ ਹਾਜਰ ਸਨ।

LEAVE A REPLY