ਵਟਸਐਪ ‘ਤੇ ਸ਼ੁਰੂ ਹੋਇਆ ਝਗੜਾ ਖੂਨੀ ਸੰਘਰਸ਼ ‘ਚ ਬਦਲਿਆ, ਇਕ ਵਿਅਕਤੀ ਦੀ ਮੌਤ

0
336

ਸੋਨੀਪਤ: ਇੱਥੋਂ ਦੀ ਸਿੱਕਾ ਕਲੋਨੀ ਵਿੱਚ ਬੀਤੀ ਦੇਰ ਰਾਤ ਲਵ ਜੌਹਰ ਨਾਂ ਦੇ ਵਿਅਕਤੀ ਦੀ ਇੱਕ Whatsapp ਗਰੁੱਪ ’ਤੇ ਫੋਟੋ ਭੇਜਣ ਕਾਰਨ ਜਾਨ ਚਲੀ ਗਈ। ਲਵ ਨੇ Whatsapp ਗਰੁੱਪ ’ਤੇ ਆਪਣੀ ਤੇ ਆਪਣੇ ਪਰਿਵਾਰ ਦੀ ਫੋਟੋ ਭੇਜ ਦਿੱਤੀ। ਉਸ ਦੇ ਰਿਸ਼ਤੇਦਾਰ ਦਿਨੇਸ਼ ਨੂੰ ਉਸ ਦਾ ਫੋਟੋ ਭੇਜਣਾ ਚੰਗਾ ਨਹੀਂ ਲੱਗਿਆ। ਉਸ ਨੇ ਲਵ ਨੂੰ ਆਪਣੇ ਘਰ ਬੁਲਾਇਆ ਤੇ ਪਰਿਵਾਰ ਸਣੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਕਰਕੇ ਲਵ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਿਆ ਜਾਂਦਾ ਹੈ ਕਿ ਦਿਨੇਸ਼ ਤੇ ਲਵ ਦੇ ਪਹਿਲਾਂ ਹੀ ਝਗੜੇ ਹੁੰਦੇ ਰਹਿੰਦੇ ਹਨ। ਜਦੋਂ ਉਸ ਨੇ ਲਵ ਨੂੰ ਆਪਣੇ ਘਰ ਬੁਲਾਇਆ ਤਾਂ ਲਵ ਦੀ ਮਾਂ ਤੇ ਦੋ ਭਰਾ ਵੀ ਉਸ ਨਾਲ ਚਲੇ ਗਏ। ਦਿਨੇਸ਼ ਤੇ ਉਸ ਦਾ ਪਰਿਵਾਰ ਪਹਿਲਾਂ ਤੋਂ ਹੀ ਤਿਆਰ ਸੀ ਤੇ ਉਨ੍ਹਾਂ ਚਾਰਾਂ ’ਤੇ ਡੰਡਿਆਂ ਨਾਲ ਵਾਰ ਕਰ ਦਿੱਤੇ। ਲਵ ਦੀ ਮੌਕੇ ’ਤੇ ਮੌਤ ਹੋ ਗਈ ਤੇ ਬਾਕੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਪੁਲਿਸ ਨੇ ਲਵ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਭੇਜਿਆ ਹੈ। ਇਸ ਮਾਮਲੇ ਕਰ ਕੇ ਪਰਿਵਾਰਿਕ ਮੈਂਬਰਾ ਨੇ ਪੁਲਿਸ ਚੌਕੀ ਵਿੱਚ ਵਿਵਾਦ ਵੀ ਕੀਤਾ ਜਿਸ ਕਰ ਕੇ ਦਿੱਲੀ ਰੋਡ ’ਤੇ ਲੰਮਾ ਜਾਮ ਲੱਗ ਗਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY