ਸੀਟੀ ਦੇ ਵਿਦਿਆਰਥੀਆਂ ਨੇ ਤੰਬਾਕੂ ਦਾ ਸੇਵਨ ਨਾ ਕਰਨ ਦੀ ਚੁੱਕੀ ਸੋਂਹ

0
248

ਜਲੰਧਰ (ਰਮੇਸ਼ ਗਾਬਾ) ਸੀਟੀ ਪਬੱਲਿਕ ਸਕੂਲ ਵਿਖੇ ਵਰਲਡ ਨੋ ਡੰਬਾਕੂ ਡੇ ਦੇ ਅਵਸਰ ਤੇ ਸਮਾਰੋਹ ਦਾ ਆਯੋਜਨ ਕਰਵਾਇਆ ਗਿਆ। ਇਸ ਸਮਾਰੋਹ ਵਿੱਚ ਵਿਦਿਆਰਥੀਆਂ ਨੂੰ ਤੰਬਾਕੂ ਦੇ ਨੁਕਸਾਨਾਂ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਨਾਲ ਹੋਣ ਵਾਲੀ ਬੀਮਾਰੀਆਂ ਬਾਰੇ ਵਿਦਿਆਰਥੀਆਂ ਨੂੰ ਜਾਗਰੁਕ ਕੀਤਾ।ਇਸ ਸਮਾਰੋਹ ਵਿੱਚ ਡਰਾਇੰਗ ਪ੍ਰਤਿਯੋਗਿਤਾ ਵੀ ਕਰਵਾਈ ਗਈ ਜਿਸ ਵਿੱਚ ਵਿਦਿਆਰਥੀਆਂ ਨੇ ਤੰਬਾਕੂ ਨੂੰ ਕਹੋ ਨਾ ਵਿਸ਼ੇ ਤੇ ਪੇਟਿੰਗ ਅਤੇ ਡਰਾਇੰਗ ਪੇਸ਼ ਕੀਤੀ।ਸੀਟੀ ਪਬੱਲਿਕ ਸਕੂਲ ਦੀ ਪਿੰ੍ਰਸੀਪਲ ਸ਼੍ਰੀਮਤਿ ਸੁਮਨ ਰਾਨਾ ਨੇ ਵਿਦਿਆਰਥੀਆਂ ਨੂੰ ਤੰਬਾਕੂ ਵਰਗੀ ਹਾਨਿਕਾਰਕ ਚੀਜ਼ ਤੋਂ ਦੁਰ ਰਹਿਣ ਦੀ ਪ੍ਰੇਨਣਾ ਦਿੱਤੀ। ਸਮਾਗਮ ਦੀ ਸਮਾਪਤਿ ਵਿਦਿਆਰਥੀਆਂ ਦੁਆਰਾ ਤੰਬਾਕੂ ਦਾ ਸੇਵਨ ਨਾ ਕਰਨ ਦੀ ਸੋਂਹ ਚੁੱਕ ਕੇ ਹੋਈ।

LEAVE A REPLY