ਫਾਹਾ ਲਗਾ ਕੇ ਨੌਜਵਾਨ ਨੇ ਕੀਤੀ ਆਤਮ ਹੱਤਿਆ

0
452

ਜਲੰਧਰ (ਰਮੇਸ਼ ਗਾਬਾ) ਥਾਣਾ ਡਵੀਜ਼ਨ ਨੰਬਰ ਇਕ ਦੇ ਅਧੀਨ ਪੈਂਦੇ ਸ਼ੀਤਲ ਨਗਰ ਵਿੱਚ ਪ੍ਰੇਸ਼ਾਨੀ ਦੇ ਚੱਲਦੇ 30 ਸਾਲਾ ਨੌਜਵਾਨ ਨੇ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ।  ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ ਇਕ ਦੇ ਏ ਐੱਸ ਆਈ ਸੁਖਰਾਜ ਸਿੰਘ ਮੌਕੇ ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਕਿ ਐੱਸਆਈ ਨੇ ਦੱਸਿਆ ਕਿ ਮ੍ਰਿਤਕ ਨੌਜਵਾਨਦੇ  ਪਰਿਵਾਰਕ ਮੈਂਬਰਾਂ ਦੇ ਅਨੁਸਾਰ ਨੌਜਵਾਨ ਕਾਫੀ ਦਿਨਾਂ ਤੋਂ ਪ੍ਰੇਸ਼ਾਨ ਸੀ ਜਿਸ ਕਾਰਨ ਉਸ ਨੇ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ। ਨੌਜਵਾਨ ਦੀ ਲਾਸ਼ ਪਹਿਲਾਂ ਉਸ ਦੀ ਮਾਤਾ ਨੇ ਦੇਖੀ ਅਤੇ ਆਪਣੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ।  ਮ੍ਰਿਤਕ ਦੀ ਪਹਿਚਾਣ ਕਮਲਦੀਪ ਸਿੰਘ ਪੁੱਤਰ ਸਾਈਂ ਦਾਸ ਨਿਵਾਸੀ ਸ਼ੀਤਲ ਨਗਰ ਦੇ ਰੂਪ ਵਿਚ ਹੋਈ ਹੈ । ਮ੍ਰਿਤਕ ਨੌਜਵਾਨ ਪ੍ਰਾਈਵੇਟ ਕੰਮ ਕਰਦਾ ਸੀ ਅਤੇ ਕੁਝ ਦਿਨਾਂ ਤੋਂ ਪਰੇਸ਼ਾਨ ਲੱਗ ਰਿਹਾ ਸੀ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ

494e3538-8aa0-4dbd-9532-d0ceb0c0dfad

LEAVE A REPLY