ਡੌਲੀ ਹਾਂਡਾ ਸ਼ਹੀਦ ਭਗਤ ਸਿੰਘ ਸੋਸ਼ਲ ਵੈਲਫੇਅਰ ਸੈਂਟਰ ਸੰਸਥਾ ਦੀ ਸੂਬਾ ਪ੍ਰਧਾਨ ਨਿਯੁਕਤ  

0
220
ਜਲੰਧਰ (ਰਮੇਸ਼ ਗਾਬਾ) ਸ਼ਹੀਦ ਭਗਤ ਸਿੰਘ ਸੋਸ਼ਲ  ਵੈਲਫੇਅਰ  ਸੈਂਟਰ ਸੰਸਥਾ ਦਿੱਲੀ ਐੱਨਸੀਆਰ ਇਲਾਕਿਆਂ ਵਿੱਚ ਪਿਛਲੇ ਦੋ ਸਾਲਾਂ ਤੋਂ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਪ੍ਰੇਰਨਾਦਾਇਕ ਸਿੱਖਿਆ ਅਤੇ ਨੌਜਵਾਨਾਂ ਨੂੰ ਨਸ਼ੇ  ਤੋਂ ਬਚਣ ਦੀ ਸਿੱਖਿਆ ਦਿੱਤੀ ਜਾਂਦੀ ਹੈ ਆਪਣੇ ਦੇਸ਼ ਵਿੱਚ ਸਾਰੇ ਸ਼ਹੀਦਾਂ ਦੇ ਬਾਰੇ ਦੱਸ ਕੇ ਉਨ੍ਹਾਂ ਵਿੱਚ ਇੱਕ ਮਾਤਰ ਦੇਸ਼ ਦੀ ਸੇਵਾ  ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਤਾਂ ਕਿ ਉਹ ਸਿਰਫ ਆਰਮੀ ਵਿੱਚ ਹੀ ਨਹੀਂ ਸਿਵਲ ਜ਼ਿੰਦਗੀ ਵਿੱਚ ਵੀ ਆਪਣੇ ਦੇਸ਼ ਨੂੰ ਅੱਗੇ ਵਧਾਉਣ ਵਿੱਚ ਯੋਗਦਾਨ ਪਾਉਣ ਇਹ ਸੰਸਥਾ ਉਪਯੋਗੀ ਸਿੱਖਿਆ ਲਈ ਜ਼ਰੂਰਤਮੰਦ ਲੋਕਾਂ ਨੂੰ ਪ੍ਰੇਰਿਤ ਕਰਦੇ ਹਨ ਅਤੇ ਵੱਖ ਵੱਖ ਹਸਪਤਾਲ ਅਤੇ ਭਾਰਤੀ ਸੈਨਾ ਦੇ ਲਈ ਪਿਛਲੇ ਦੋ ਸਾਲਾਂ ਤੋਂ ਦ੍ਰਿਸ਼ਟੀਹੀਣ  ਵਿਅਕਤੀਆਂ ਦੇ ਲਈ ਬਲਾਇੰਡ ਸਟਿਕ  ਅਤੇ ਗਰੀਬ ਅਤੇ ਕੁਪੋਸ਼ਿਤ ਲੋਕਾਂ ਦੇ ਲਈ ਖਾਣ ਦੀ  ਸਮੱਗਰੀ ਵੀ ਪ੍ਰਦਾਨ ਕਰਦੀ ਹੈ ਇਸ ਵਿੱਚ ਸੰਸਥਾ ਦੇ ਰਾਸ਼ਟਰੀ ਪ੍ਰਧਾਨ ਸ੍ਰੀਮਤੀ ਰੀਨਾ ਸਿੰਘ ਗਿੱਲ ਐੱਸ ਮੰਡਲ ਨੇ ਡੋਲੀ ਹਾਂਡਾ ਲਕਸ਼ਮੀ ਠਾਕੁਰ ਮਨੀਸ਼ ਮੌਜੂਦ ਸਨ ਇਸ ਮੌਕੇ ਸੰਸਥਾ ਵਿੱਚ ਸ੍ਰੀਮਤੀ ਡੌਲੀ ਹਾਂਡਾ ਨੂੰ  ਰਾਜ ਪੰਜਾਬ ਪ੍ਰਧਾਨ,ਲਕਸ਼ਮੀ ਠਾਕੁਰ ਨੂੰ ਰਾਜ ਪ੍ਰਧਾਨ  ਹਿਮਾਚਲ ਪ੍ਰਦੇਸ਼ ਮਨੀਸ਼ ਨੂੰ ਰਾਜ਼  ਸਚਿਵ ਨਿਯੁਕਤ ਕੀਤਾ ਗਿਆ
468c6f6a-7bea-41e8-a02d-0b5bc5958732

LEAVE A REPLY