ਸ਼ਾਹਕੋਟ ਜ਼ਿਮਨੀ ਚੋਣ: ਏ. ਸੀ. ਰੱਥ ‘ਚ ਸਵਾਰ ਹੋ ਕੇ ਚੋਣ ਮੈਦਾਨ ‘ਚ ਉਤਰੇ ਕੈਪਟਨ

0
122

ਸ਼ਾਹਕੋਟ (ਤਰਸੇਮ ਫਤਿਹਪੁਰੀ)  ਸ਼ਾਹਕੋਟ ਜ਼ਿਮਨੀ ਚੋਣ ਮੈਦਾਨ ਸ਼ਨੀਵਾਰ ਉਸ ਸਮੇਂ ਪੂਰੀ ਤਰ੍ਹਾਂ ਭੱਖ ਗਿਆ, ਜਦੋਂ ਵਿਵਾਦਾਂ ‘ਚ ਘਿਰੇ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਹੱਕ ‘ਚ ਪ੍ਰਚਾਰ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਏ. ਸੀ. ਰੱਥ ‘ਚ ਸਵਾਰ ਹੋ ਕੇ ਰੋਡ ਸ਼ੋਅ ਕਰਨ ਲਈ ਸ਼ਾਹਕੋਟ ਪਹੁੰਚੇ। ਇਕ ਪਾਸੇ ਜਿੱਥੇ ਅੱਤ ਦੀ ਗਰਮੀ ‘ਚ ਬੀਤੇ ਕਈ ਦਿਨਾਂ ਤੋਂ ਵਿਰੋਧੀ ਪਾਰਟੀਆਂ ਦੇ ਆਗੂ ਸ਼ਾਹਕੋਟ ‘ਚ ਪਸੀਨੇ ਨਾਲ ਭਿੱਜ ਕੇ ਆਪਣੇ ਉਮੀਦਵਾਰਾਂ ਦਾ ਪ੍ਰਚਾਰ ਕਰਨ ‘ਚ ਲੱਗੇ ਹਨ, ਉੱਥੇ ਵੀ. ਆਈ. ਪੀ. ਕਲਚਰ ਨੂੰ ਖਤਮ ਕਰਨ ਵਾਲੇ ਕੈਪਟਨ ਏ. ਸੀ. ਰੱਥ ‘ਚ ਸਵਾਰ ਹੋ ਕੇ ਪਹੁੰੰਚੇ। ਕੈਪਟਨ ਦੇ ਰੋਡ ਸ਼ੋਅ ਲਈ ਸਪੈਸ਼ਲ ਹਾਈਟੈੱਕ ਏ. ਸੀ. ਬੱਸ ਤਿਆਰ ਕੀਤੀ ਗਈ ਹੈ। ਬੱਸ ‘ਚ ਸਵਾਰ ਹੋ ਕੈਪਟਨ ਨੇ ਸ਼ਾਹਕੋਟ ਦੇ ਲੋਕਾਂ ਸੁਆਗਤ ਕਬੂਲ ਕੀਤਾ। ਕੈਪਟਨ ਦੇ ਨਾਲ ਬੱਸ ‘ਚ ਹਰਦੇਵ ਸਿੰਘ ਲਾਡੀ ਅਤੇ ਹੋਰ ਨੇਤਾ ਵੀ ਮੌਜੂਦ ਹਨ। ਵੱਡੀ ਗਿਣਤੀ ‘ਚ ਲੋਕਾਂ ਦਾ ਹਜ਼ੂਮ ਕੈਪਟਨ ਦੇ ਏ. ਸੀ. ਰੱਥ ਦੇ ਪਿੱਛੇ-ਪਿੱਛੇ ਚੱਲ ਰਿਹਾ ਹੈ। ਇਸ ਮੌਕੇ ਭਗਵਾਨ ਵਾਲਮੀਕਿ ਅਧਿਕਾਰ ਸੁਰੱਇਖਆ ਸੈਨਾ (ਰਜਿ.) ਪੰਜਾਬ ਦੇ ਸੂਬਾ ਮੀਤ ਪ੍ਰਧਾਨ ਯੂਥ ਪੰਜਾਬ ਅਤੇ ਕਾਨੂੰਨੀ ਸਲਾਹਕਾਰ ਗੁਲਜੀਤ ਸਿੰਘ ਐਡਵੋਕੇਟ ਦੀ ਅਗਵਾਈ ਵਿੱਚ ਭਾਰੀ ਜੱਥਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰੈਲੀ ਵਿੱਚ ਸ਼ਾਮਲ ਹੋਇਆ।

cef7a4eb-bedb-4c03-a1a4-51d2d06a7b64 239877b4-0f34-4400-b661-f0c6af0d0d49

LEAVE A REPLY