ਅਮਰੀਕੀ ਸਕੂਲ ‘ਚ ਗੋਲੀਬਾਰੀ, 2 ਜ਼ਖ਼ਮੀ

0
172

ਵਾਸ਼ਿੰਗਟਨ (ਟੀਐਲਟੀ ਨਿਊਜ਼) ਅਮਰੀਕਾ ਦੇ ਇੰਡੀਆਨਾ ‘ਚ ਇੱਕ ਸਕੂਲ ‘ਚ ਸ਼ੁੱਕਰਵਾਰ ਨੂੰ ਹੋਈ ਗੋਲੀਬਾਰੀ ‘ਚ ਦੋ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਸਕੂਲ ‘ਚ ਸ਼ੱਕੀ ਹਮਲਾਵਰ ਨੇ ਵਿਦਿਆਰਥੀਆਂ ‘ਤੇ ਗੋਲੀ ਚਲਾ ਦਿੱਤੀ। ਮੀਡੀਆ ਰਿਪੋਰਟਾਂ ਮੁਤਾਬਕ ਗੋਲੀਬਾਰੀ ਨੋਬਲੇਸਵਿਲੇ ਵੇਸਟ ਮਿਡਲ ਸਕੂਲ ‘ਚ ਸਥਾਨਕ ਸਮੇਂ ਮੁਤਾਬਕ ਸਵੇਰੇ 8 ਵਜੇ ਤੋਂ ਬਾਅਦ ਹੋਈ। ਪੁਲਿਸ ਮੁਤਾਬਕ ਜ਼ਖ਼ਮੀਆਂ ‘ਚ 13 ਸਾਲ ਦੀ ਇੱਕ ਬੱਚੀ ਅਤੇ ਇੱਕ ਹੋਰ ਵਿਅਕਤੀ ਸ਼ਾਮਲ ਹੈ। ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਹਾਲਤ ਕਾਬੂ ‘ਚ ਹਨ ਅਤੇ ਸ਼ੱਕੀ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ।

LEAVE A REPLY