ਬ੍ਰਾਜ਼ੀਲ ਦੀ ਜੇਲ ‘ਚ ਲੱਗੀ ਅੱਗ, 9 ਨਾਬਾਲਗਾਂ ਦੀ ਮੌਤ

0
395

ਬ੍ਰਾਜ਼ੀਲ- ਬ੍ਰਾਜ਼ੀਲ ਦੇ ਗੋਈਨੀਆ ਸ਼ਹਿਰ ਵਿਚ ਸਥਿਤ ਇਕ ਜੇਲ ਵਿਚ ਸ਼ਰਾਰਤੀ ਤੱਤਾਂ ਨੇ ਇਕ ਗੱਦੇ ਨੂੰ ਅੱਗ ਲਗਾ ਦਿੱਤੀ। ਇਸ ਤੋਂ ਬਾਅਦ ਉਥੇ ਲੱਗੀ ਅੱਗ ਨਾਲ 9 ਨਾਬਾਲਗਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਜੇਲ ਵਿਚ 13 ਤੋਂ 17 ਸਾਲ ਦੇ ਨਾਬਾਲਗਾਂ ਨੂੰ ਅਸਥਾਈ ਤੌਰ ‘ਤੇ ਰੱਖਿਆ ਜਾਂਦਾ ਹੈ। ਗੋਏਸ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਕੀਲ ਗਿਲੀਸ ਸਬੈਸਿਟਅਨ ਗੋਮਜ ਨੇ ਦੱਸਿਆ ਕਿ ਇਹ ਦੰਗਾ ਉਸ ਸਮੇਂ ਸ਼ੁਰੂ ਹੋਇਆ, ਜਦੋਂ ਅਧਿਕਾਰੀ ਕੁੱਝ ਕੈਦੀਆਂ ਨੂੰ ਇਕ ਕੋਠੜੀ ਵਿਚੋਂ ਦੂਜੀ ਕੋਠੜੀ ਵਿਚ ਟਰਾਂਸਫਰ ਕਰ ਰਹੇ ਸਨ।
ਗੋਮਜ ਨਾਬਾਲਗਾਂ ਦੇ ਪਰਿਵਾਰ ਵਾਲਿਆਂ ਨਾਲ ਸੰਪਕਰ ਵਿਚ ਹਨ ਅਤੇ ਉਨ੍ਹਾਂ ਦੱਸਿਆ ਕਿ ਇਸ ਜੇਲ ਦੀ ਸਮਰਥਾ ਸਿਰਫ 50 ਲੋਕਾਂ ਦੀ ਹੈ ਪਰ ਇਸ ਵਿਚ 80-90 ਲੋਕਾਂ ਨੂੰ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ, ‘ਕੋਠੜੀਆਂ ਛੋਟੀਆਂ ਹਨ, ਇਨ੍ਹਾਂ ਵਿਚ ਸਮਰਥਾ ਤੋਂ ਵੱਧ ਕੈਦੀਆਂ ਨੂੰ ਰੱਖਿਆ ਗਿਆ ਹੈ ਅਤੇ ਇੱਥੇ ਕਰਮਚਾਰੀਆਂ ਦੀ ਵੀ ਭਾਰੀ ਕਮੀ ਹੈ।’ ਸਰਕਾਰ ਨੇ ਮਾਮਲੇ ਦੀ ਜਾਂਚ ਕਰਾਉਣ ਅਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਹਾਇਤਾ ਦੇਣ ਦੀ ਘੋਸ਼ਣਾ ਕੀਤੀ ਹੈ।

LEAVE A REPLY