ਤੇਜ਼ ਰਫਤਾਰ ਟੈਂਕਰ ਟਰੱਕ ਨੇ ਬਾਈਕ ਸਵਾਰ ਮਾਂ ਬੇਟੇ ਨੂੰ ਮਾਰੀ ਟੱਕਰ, ਬੇਟੇ ਦੀ ਮੌਤ , ਮਾਂ ਵਾਲ ਵਾਲ ਬਚੀ

0
335

ਜਲੰਧਰ (ਰਮੇਸ਼ ਗਾਬਾ) ਰਾਮਾ ਮੰਡੀ ਵਿੱਚ ਅੱਜ ਇੱਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ । ਨੌਜਵਾਨ ਦਾ ਨਾਮ ਅਜੇ ਕੁਮਾਰ ਪੁੱਤਰ ਰਾਜ ਕੁਮਾਰ ਨਿਵਾਸੀ ਪਿੰਡ ਮਦਾਰਾ ਥਾਣਾ ਖੇਤਰ ਕੈਂਟ ਦਾ ਦੱਸਿਆ ਜਾ ਰਿਹਾ ਹੈ । ਜਾਣਕਾਰੀ ਦੇ ਅਨੁਸਾਰ ਅਜੇ ਆਪਣੀ ਮਾਤਾ ਦੇ ਨਾਲ ਆਪਣੇ ਮੋਟਰਸਾਈਕਲ ਤੇ ਜਮਸ਼ੇਰ ਵੱਲ ਦਵਾਈ ਲੈਣ ਜਾ ਰਹੇ ਸੀ ਜਿੱਦਾਂ ਹੀ ਰਾਮਾ ਮੰਡੀ ਮੋੜ ਤੇ ਪਹੁੰਚੇ ਤਾਂ ਇਕ ਤੇਜ਼ ਰਫਤਾਰ ਟੈਂਕਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਲੱਗਦੇ ਹੀ ਮੋਟਰਸਾਈਕਲ ਡਿੱਗ ਗਿਆ ਅਤੇ ਅਜੇ ਦੀ ਮਾਂ ਸ਼ਕੁੰਤਲਾ ਦੇਵੀ ਇੱਕ ਪਾਸੇ ਜਾ ਡਿੱਗੀ ਅਤੇ ਅਜੇ ਦੂਸਰੇ ਪਾਸੇ । ਇਸੇ ਵਿਚਕਾਰ ਟੈਂਕਰ ਟਰੱਕ ਨੇ ਉਸਦੇ ਸਿਰ ਉੱਪਰੋਂ ਦੀ ਕੱਢ ਦਿੱਤਾ ਅਜੇ ਦੀ ਮੌਕੇ ਤੇ ਮੌਤ ਹੋ ਗਈ। ਥਾਣਾ ਕੈਂਟ ਦੀ ਪੁਲਿਸ ਨੇ ਟੈਂਕਰ ਟਰੱਕ ਚਾਲਕ ਨੂੰ ਕਾਬੂ ਕਰਕੇ ਟਰੱਕ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ।

accident-4

LEAVE A REPLY