ਥਾਣਾ ਭੋਗਪੁਰ ਪੁਲਿਸ ਨੇ ਫਿਰ ਕਾਬੂ ਕੀਤੇ ਨਸ਼ੀਲੇ ਪਦਾਰਥ ਸਮੇਤ ਦੋ ਤਸਕਰ

0
329

ਜਲੰਧਰ (ਹਰਪ੍ਰੀਤ ਕਾਹਲੋਂ) ਥਾਣਾ ਭੋਗਪੁਰ ਪੁਲਿਸ ਨੇ ਅੱਜ ਫਿਰ ਦੋ ਤਸਕਰਾਂ ਨੂੰ ਕਾਬੂ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੱਲ੍ਹ ਵੀ ਦੋ ਨਸ਼ਾ ਤਸਕਰ ਇਸੇ ਥਾਣੇ ਦੀ ਪੁਲਿਸ ਨੇ ਗਸ਼ਤ ਦੇ ਦੌਰਾਨ ਕਾਬੂ ਕੀਤੇ ਸੀ। ਥਾਣਾ ਪ੍ਰਭਾਰੀ ਸੁਰਜੀਤ ਸਿੰਘ ਦੇ ਅਨੁਸਾਰ ਥਾਣੇਦਾਰ ਪਰਮਜੀਤ ਸਿੰਘ ਪੁਲਸ ਪਾਰਟੀ ਸਮੇਤ ਥਾਣਾ ਖੇਤਰ ਦੇ ਅਧੀਨ ਆਉਂਦੇ ਅੱਡਾ ਖਰਲ ਕਲਾਂ ਦੇ ਨੇ ਨੇੜੇ ਨਾਕੇਬੰਦੀ ਕੀਤੀ ਹੋਈ ਸੀ ਉਨ੍ਹਾਂ ਨੇ ਚੈਕਿੰਗ ਦੇ ਲਈ ਇੱਕ ਕਾਰ ਨੂੰ ਰੋਕਿਆ ਪਰ ਕਾਰ ਚਾਲਕ ਨੇ ਰੋਕਣ ਦੀ ਬਜਾਏ ਸਪੀਡ ਵਧਾ ਦਿੱਤੀ । ਪੁਲੀਸ ਨੇ ਇਸ ਕਾਰ ਨੂੰ ਘੇਰ ਕੇ ਰੋਕਿਆ ਅਤੇ ਤਲਾਸ਼ੀ ਲੈਣ ਤੇ ਇਸ ਵਿੱਚੋਂ 35 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ।ਪੁਲਿਸ ਪਾਰਟੀ ਨੇ ਕਾਰ ਚਾਲਕ ਗੁਰਜਿੰਦਰ ਸਿੰਘ ਨਿਵਾਸੀ ਪਿੰਡ ਖਰਲ ਕਲਾਂ ਟਾਂਡਾ ਅਤੇ ਉਸਦੇ ਸਾਥੀ ਕਸ਼ਮੀਰ ਪਿੰਡ ਖੱਖ ਥਾਣਾ ਟਾਂਡਾ ਨੂੰ ਕਾਬੂ ਕਰ ਲਿਆ । ਜਿਨਾਂ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

LEAVE A REPLY