ਕੈਨੇਡਾ ਦੇ ਸ਼ਹਿਰ ਮਿਸੀਸਾਗਾ ‘ਚ ਭਾਰਤੀ ਰੈਸਟੋਰੈਂਟ ‘ਚ ਧਮਾਕਾ, 15 ਲੋਕ ਜ਼ਖਮੀ

0
325

ਓਨਟਾਰੀਓ/ਮਿਸੀਸਾਗਾ— ਕੈਨੇਡਾ ਦੇ ਸ਼ਹਿਰ ਮਿਸੀਸਾਗਾ ‘ਚ ਇਕ ਭਾਰਤੀ ਰੈਸਟੋਰੈਂਟ ਵਿਚ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ, ਜਿਸ ਕਾਰਨ 15 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ‘ਚੋਂ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਧਮਾਕਾ ਵੀਰਵਾਰ ਦੀ ਰਾਤ ਨੂੰ ਸਥਾਨਕ ਸਮੇਂ ਅਨੁਸਾਰ ਤਕਰੀਬਨ 10.30 ਵਜੇ ਦੇ ਕਰੀਬ ਹੋਇਆ।
ਮੌਕੇ ‘ਤੇ ਪੁੱਜੇ ਪੈਰਾ-ਮੈਡੀਕਲ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਜ਼ਖਮੀਆਂ ਨੂੰ ਸਥਾਨਕ ਹਸਪਤਾਲ ‘ਚ ਭਰਤੀ ਕਰਾਇਆ ਹੈ ਅਤੇ 3 ਗੰਭੀਰ ਜ਼ਖਮੀਆਂ ਨੂੰ ਟੋਰਾਂਟੋ ਟਰਾਮਾ ਸੈਂਟਰ ‘ਚ ਭਰਤੀ ਕਰਾਇਆ ਗਿਆ। ਇਹ ਧਮਾਕਾ ਮਿਸੀਸਾਗਾ ਦੇ ਸ਼ਹਿਰ ‘ਚ ਸਥਿਤ ਬਾਂਬੇ ਬੇਲ ਰੈਸਟੋਰੈਂਟ ਵਿਚ ਹੋਇਆ। ਕੈਨੇਡੀਅਨ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਤਕਰੀਬਨ 10.30 ਵਜੇ ਘਟਨਾ ਦੀ ਸੂਚਨਾ ਮਿਲੀ। ਧਮਾਕਾ ਹੋਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

LEAVE A REPLY