ਹਵਾਈ ਅੱਡੇ ਤੋਂ ਮਹਿਲਾ ਕਾਬੂ, ਢਿੱਡ ’ਚੋਂ ਮਿਲੇ ਕੋਕੀਨ ਦੇ 106 ਕੈਪਸੂਲ

0
325
ਨਵੀਂ ਦਿੱਲੀ (ਟੀਐਲਟੀ ਨਿਊਜ਼) ਕੌਮੀ ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਤੇ ਐਨਸੀਬੀ ਨੇ ਬ੍ਰਾਜ਼ੀਲ ਦੀ 25 ਸਾਲਾ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਹਿਲਾ ਦੇ ਢਿੱਡ ਵਿੱਚੋਂ ਕੋਕੀਨ ਦੇ 106 ਕੈਪਸੂਲ ਮਿਲੇ ਹਨ। ਡਰੱਗ ਕੰਟਰੋਲ ਬਿਊਰੋ ਨੇ ਕੋਕੀਨ ਦੀ ਕਥਿਤ ਤੌਰ ’ਤੇ ਤਸਕਰੀ ਕਰਨ ਦੇ ਮਾਮਲੇ ਵਿੱਚ ਇਸ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਐਨਸੀਬੀ ਦੀ ਟੀਮ ਨੇ ਖ਼ੂਫੀਆ ਸੂਹ ਦੇ ਆਧਾਰ ’ਤੇ 14 ਮਈ ਨੂੰ ਬ੍ਰਾਜ਼ੀਲ ਦੇ ਸਾਓ ਪਾਊਲੋ ਤੋਂ ਇੱਥੇ ਪਹੁੰਚਣ ’ਤੇ ਇਸ ਮਹਿਲਾ ਨੂੰ ਫੜ੍ਹਿਆ। ਉੱਥੋਂ ਉਸ ਨੂੰ ਸਫਦਰਜੰਗ ਹਸਪਤਾਲ ਲਿਜਾਇਆ ਗਿਆ ਜਿੱਥੇ ਐਸਰੇ ਵਿੱਚ ਮਹਿਲਾ ਦੇ ਢਿੱਡ ਵਿੱਚ ਪਏ ਨਸ਼ੀਲੇ ਕੈਪਸੂਲਾਂ ਦੀ ਪੁਛਟੀ ਹੋਈ। ਇਸ ਪਿੱਛੋਂ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਐਨਸੀਬੀ ਦੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ ਮਹਿਲਾ ਨੂੰ ਇਹ ਖੇਪ ਦੱਖਣ ਅਮਰੀਕੀ ਡਰੱਗ ਮਾਫੀਆ ਤੋਂ ਦਿੱਲੀ ਵਿੱਚ ਅਫ਼ਰੀਕੀ ਨਸ਼ਾ ਤਸਕਰਾਂ ਤਕ ਪਹੁੰਚਾਉਣ ਲਈ ਮਿਲੀ ਸੀ।

LEAVE A REPLY