ਯੂ. ਪੀ. ‘ਚ ਟਰੈਕਟਰ-ਟਰਾਲੀ ਦੇ ਖੱਡ ‘ਚ ਡਿੱਗਣ ਕਾਰਨ 8 ਦੀ ਮੌਤ

0
152

ਸੰਭਲ (ਟੀਐਲਟੀ ਨਿਊਜ਼) ਉੱਤਰ ਪ੍ਰਦੇਸ਼ ‘ਚ ਅੱਜ ਇੱਕ ਟਰੈਕਟਰ-ਟਰਾਲੀ ਦੇ ਖੱਡ ‘ਚ ਡਿੱਗਣ ਕਾਰਨ 8 ਲੋਕਾਂ ਦੀ ਮੌਤ ਹੋ ਗਈ, ਜਦਕਿ 5 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲੇ ਸਾਰੇ ਲੋਕ ਮੁਰਾਦਾਬਾਦ ਦੇ ਡਿਲਾਰੀ ਦੇ ਰਹਿਣ ਵਾਲੇ ਸਨ ਅਤੇ ਦਰੀਆਂ ਬਣਾਉਣ ਦਾ ਕੰਮ ਕਰਦੇ ਸਨ। ਉਹ ਦਰੀਆਂ ਵੇਚਣ ਲਈ ਟਰੈਕਟਰ-ਟਰਾਲੀ ‘ਤੇ ਅਲੀਗੜ੍ਹ ਜਾ ਰਹੇ ਹਨ। ਇਸੇ ਦੌਰਾਨ ਤੜਕੇ 4 ਵਜੇ ਸੰਭਲ ਸ਼ਹਿਰ ਦੇ ਅਨੂਪਸ਼ਹਿਰ ਰੋਡ ‘ਤੇ ਟਰੈਕਟਰ-ਟਰਾਲੀ ਕਾਬੂ ਤੋਂ ਬਾਹਰ ਹੋ ਕੇ ਖੱਡ ‘ਚ ਡਿੱਗ ਪਏ।

LEAVE A REPLY