ਅਮਰੀਕਾ ‘ਚ ਪੰਜਾਬੀ ਨੌਜਵਾਨ ਨੂੰ ਮਾਰੀ ਗੋਲੀ

0
132

ਨਡਾਲਾ (ਟੀਐਲਟੀ ਨਿਊਜ਼) ਅਮਰੀਕਾ ਦੀ ਓਹਾਇਓ ਸੂਬੇ ਦੇ ਸ਼ਹਿਰ ਸਿਨਸਿਨਾਤੀ ’ਚ ਨਡਾਲਾ ਵਾਸੀ ਨੌਜਵਾਨ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਉਹ ਇਸ ਵੇਲੇ ਹਸਪਤਾਲ ਵਿੱਚ ਹੈ। ਨੌਜਵਾਨ ਦੇ ਜੀਜਾ ਜੰਗ ਬਹਾਦਰ ਸਿੰਘ ਸੋਢੀ ਨੇ ਦੱਸਿਆ ਕਿ ਘਟਨਾ ਸਮੇਂ ਰਾਤ ਕਰੀਬ 10.30 ਵਜੇ ਸਬੰਧਤ ਨੌਜਵਾਨ ਜਸਪ੍ਰੀਤ ਸਿੰਘ ਉੱਪਲ ਘਰ ਬਾਹਰ ਸੈਰ ਕਰ ਰਿਹਾ ਸੀ। ਇੱਕ ਕਾਲੇ ਵਿਅਕਤੀ ਨੇ ਉਸ ਨੂੰ ਗੋਲੀ ਮਾਰ ਦਿੱਤੀ। ਉਸ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਕਰੀਬ 5 ਦਿਨ ਤੋਂ ਮੌਤ ਨਾਲ ਸੰਘਰਸ਼ ਕਰ ਰਿਹਾ ਹੈ।ਉਕਤ ਨੌਜਵਾਨ ਕਰੀਬ 8 ਸਾਲ ਪਹਿਲਾਂ ਲੱਖਾਂ ਰੁਪਏ ਖਰਚ ਕੇ ਅਮਰੀਕਾ ਗਿਆ ਸੀ। ਇਸ ਵੇਲੇ ਆਪਣੀ ਪਤਨੀ ਜਸਪ੍ਰੀਤ ਕੌਰ ਤੇ 2 ਲੜਕੇ ਤੇ 2 ਲੜਕੀਆਂ ਨਾਲ ਸਿਨਸਿਨਾਤੀ ਸ਼ਹਿਰ ’ਚ ਰਹਿ ਰਿਹਾ ਸੀ। ਇਸ ਵੇਲੇ ਪਰਿਵਾਰ ਦਾ ਪੇਟ ਪਾਲਣ ਲਈ ਟਰਾਲਾ ਚਲਾਉਂਦਾ ਸੀ।ਹਾਸਲ ਜਾਣਕਾਰੀ ਅਨੁਸਾਰ ਮੌਕੇ ’ਤੇ ਪੁੱਜੀ ਹੈਮਿਲਟਨ ਪੁਲਿਸ ਨੇ ਬਰੋਡਰਿਕ ਮਲਿਕ ਜੋਨਸ ਰੋਬਿਟ ਨਾਂ ਦੇ ਦੋਸ਼ੀ ਕਾਲੇ ਵਿਅਕਤੀ ਨੂੰ ਪਿਸਤੌਲ ਸਮੇਤ ਗ੍ਰਿਫਤਾਰ ਕਰ ਲਿਆ ਤੇ ਮਾਮਲਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ। ਇਸ ਘਟਨਾ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਰਿਹਾ।

LEAVE A REPLY