ਈ.ਵੀ.ਐਮਜ਼ ਨੂੰ ਤਿਆਰ ਕਰਨ ਦੀ ਅੰਤਿਮ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋਵੇਗੀ

0
131

ਚੋਣ ਆਬਜਰਵਰ ਅਤੇ ਜ਼ਿਲ੍ਹਾ ਚੋਣ ਅਫ਼ਸਰ ਵਲੋਂ ਤਿਆਰੀਆਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ

ਜਲੰਧਰ (ਰਮੇਸ਼ ਗਾਬਾ) ਸ਼ਾਹਕੋਟ ਉਪ ਚੋਣ ਲਈ 28 ਮਈ ਨੂੰ ਪੈਣ ਵਾਲੀਆਂ ਵੋਟਾਂ ਦੇ ਮੱਦੇ ਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਈ.ਵੀ.ਐਮਜ਼ ਨੂੰ ਤਿਆਰ ਕਰਨ ਦੀ ਅੰਤਿਮ ਪ੍ਰਕਿਰਿਆ ਕਲ੍ਹ 18 ਮਈ ਤੋਂ ਸੁਰੂ ਕੀਤੀ ਜਾਵੇਗੀ। ਇਸ ਸਬੰਧੀ ਫੈਸਲਾ ਚੋਣ ਆਬਜਰਵਰ ਰਵੀ ਕਾਂਤ ਜੈਨ ਅਤੇ ਜ਼ਿਲ੍ਹਾ ਚੋਣ ਅਫ਼ਸਰ ਵਰਿੰਦਰ ਕੁਮਾਰ ਸ਼ਰਮਾ ਵਲੋਂ ਚੋਣਾਂ ਦੀਆਂ ਤਿਆਰੀਆਂ ਸਬੰਧੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਲਿਆ ਗਿਆ। ਉਨ੍ਹਾਂ ਕਿਹਾ ਕਿ 350 ਕੰਟਰੋਲਿੰਗ ਯੂਨਿਟਾਂ, 360 ਬੈਲਟ ਯੂਨਿਟਾਂ ਅਤੇ 285 ਵੀ.ਵੀ.ਪੈਟ ਦੀ ਅੰਤਿਮ ਰੈਂਡੇਮਾਈਜਸ਼ਨ ਸਿਆਸੀ ਪਾਰਟੀ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਇਸ ਮੰਤਵ ਲਈ ਤਾਇਨਾਤ ਕੀਤੇ ਗਏ ਭਾਰਤ ਇਲੈਕਟਰੀਕਲ ਲਿਮਟਿਡ ਦੇ ਇੰਜੀਨੀਅਰ ਜ਼ਿਲ੍ਹੇ ਵਿੱਚ ਪਹੁੰਚ ਚੁੱਕੇ ਹਨ ਜਿਨਾਂ ਵਲੋਂ ਕੱਲ੍ਹ ਤੋਂ ਈ.ਵੀ.ਐਮਜ਼ ਨੂੰ ਤਿਆਰ ਕਰਨ ਦੇ ਆਖਰੀ ਪ੍ਰਕਿਰਿਆ ਦੀ ਸੁਰੂਆਤ ਕੀਤੀ ਜਾਵੇਗੀ।   ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਮੰਤਵ ਲਈ 21 ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ ਜਿਨਾਂ ਦੀ ਅਗਵਾਈ ਇਕ ਸੁਪਰਵਾਈਜ਼ਰ ਵਲੋਂ ਕੀਤੀ ਜਾਵੇਗੀ ਅਤੇ ਇਹ ਟੀਮਾਂ ਭਾਰਤ ਇਲੈਕਟਰੀਕਲ ਲਿਮਟਿਡ ਦੇ ਇੰਜੀਨੀਅਰਾਂ ਨੂੰ ਸਹਿਯੋਗ ਕਰੇਗੀ। ਉਨ੍ਹਾਂ ਦੱਸਿਆ ਕਿ ਸ਼ਾਹਕੋਟ ਉਪ ਚੋਣ ਲਈ 236 ਪੋਲਿੰਗ ਬੂਥ ਬਣਾਏ ਗਏ ਹਨ ਜਿਨਾਂ ਉਪਰ ਈ.ਵੀ.ਐਮਜ਼ ਅਤੇ ਵੀ.ਵੀ.ਪੈਟ ਦੀ ਵਰਤੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਈ.ਵੀ.ਐਮਜ਼ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਉਣ ਦੇ ਮਾਮਲੇ ਵਿੱਚ ਮਸ਼ੀਨ ਨੂੰ ਤੁਰੰਤ ਬਦਲੀ ਕਰਨ ਲਈ ਈ.ਵੀ.ਐਮਜ਼ ਦਾ ਰਾਖਵਾਂ ਕੋਟਾ ਵੀ ਰੱਖਿਆ ਗਿਆ ਹੈ।   ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ ਅਤੇ ਜ਼ਿਲ੍ਹਾ ਗਾਈਡੈਂਸ ਕਾਊਂਸਰ ਸੁਰਜੀਤ ਲਾਲ ਵੀ ਹਾਜ਼ਰ ਸਨ।

LEAVE A REPLY