ਦਿਵਆਂਸ਼ ਅਤੇ ਸਿਮਰਨਜੀਤ ਕੌਰ ਨੇ ਆਪਣੇ ਕੰਮ ਨੂੰ ਇਮਾਨਦਾਰੀ ਨਾਲ ਨਿਭਾਉਣ ਦੀ ਚੁੱਕੀ ਸੁੰਹ

0
194

-ਸੀਟੀ ਪਬਲਿਕ ਸਕੂਲ ਵਿਖੇ ਵਿਦਿਆਰਥੀ ਕਾਉਂਸਿਲ ਗਠਿਤ ਕੀਤੀ ਗਈ

ਜਲੰਧਰ (ਰਮੇਸ਼ ਗਾਬਾ) ਲੀਡਰਸ਼ਿਪ ਵਿਦਿਆਰਥੀਆਂ ਵਿੱਚ ਜਨਮ ਨਹੀਂ  ਲੈਂਦੀ, ਬਲਕਿ ਤਜ਼ੁਰਬੇ ਨਾਲ ਆਉਂਦੀ ਹੈ, ਇਸ ਮੰਤਵ ਦੇ ਚਲਦੇ ਸੀਟੀ ਪਬਲਿਕ ਸਕੂਲ ਵਿਖੇ 2018-19 ਦੇ ਸ਼ੁਰੂ ਹੋਏ ਸੈਸ਼ਨ ਵਿੱਚ ਵਿਦਿਆਰਥੀਆਂ ਦੀ ਕਉਂਸਿਲ ਗਠਿਤ ਕੀਤੀ ਗਈ। ਇਸ ਮੌਕੇ ਚੁਣੇ ਗਏ ਹੈਡ ਬੁਆਏ ਦਿਵਆਂਸ਼ ਅਤੇ ਹੈਡ ਗਰਲ ਸਿਮਰਨਜੀਤ ਕੌਰ ਨੇ ਸਕੂਲ ਦੇ ਗੌਰਵ ਦੀ ਸੁਰੱਖਿਆ ਅਤੇ ਆਪਣੀਆਂ ਜ਼ਿਮੇਵਾਰਿਆਂ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣ ਦੀ ਸੌਂਹ ਵੀ ਚੁੱਕੀ।ਚੁਣੇ ਗਏ ਵਿਦਿਆਰਥੀਆਂ ਵਿੱਚੋਂ ਚਾਰੂ ਵਰਮਾ ਨੂੰ ਜਨਰਲ ਸਕੱਤਰ, ਦਿਵਆਂਸ਼ ਸਿੰਘ ਹੈਡ ਬੁਆਏ ਅਤੇ ਸਿਮਰਨਜੀਤ ਕੌਰ ਨੂੰ ਹੈਡ ਗਰਲ, ਜਦਕਿ ਪਰਮਵੀਰ ਸਿੰਘ ਨੂੰ ਵਾਇਸ ਹੈਡ ਬੁਆਏ ਅਤੇ ਮੁਸਕਾਨਦੀਪ ਕੌਰ ਨੂੰ ਵਾਇਸ ਹੈਡ ਗਰਲ, ਸਰਭਜੀਤ ਸਿੰਘ ਅਤੇ ਅਨਮੋਲ ਨੂੰ ਸਪੋਰਟਸ ਕੈਪਟਨ ਅਤੇ ਤਾਰਿਸ਼ ਅਤੇ ਗਨਿਵ ਡਿਸਪਲੀਨ ਕੈਪਟਨ ਪਦ ਲਈ ਚੁਣਿਆ ਗਿਆ। ਇਸ ਦੇ ਨਾਲ ਜੁਨਿਅਰ ਵਿਦਿਆਰਥੀਆਂ ਦੀ ਸ਼੍ਰੇਣੀ ਵਿੱਚ ਕ੍ਰਿਸ਼ ਸਹਿਦੇਵ ਨੂੰ ਹੈਡ ਬੁਆਏ ਅਤੇ ਸੁਹਾਣੀ ਅਰੋੜਾ ਨੂੰ ਹੈਡ ਗਰਲ ਦੇ ਤੌਰ ‘ਤੇ ਚੁਣਿਆ ਗਿਆ। ਨਵੇਂ ਚੁਣੇ ਗਏ ਵਿਦਿਆਰਥੀ ਕਾਉਂਸਿਲ ਦੇ ਵਿਦਿਆਰਥੀਆਂ ਨੇ ਸਾਰੇ ਸਕੂਲ ਦੇ ਸਾਹਮਣੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਇਮਾਨਦਾਰੀ ਅਤੇ ਸੁੱਚੇ ਢੰਗ ਨਾਲ ਨਿਭਾਉਣ ਲਈ ਸੁੰਹ ਚੁੱਕੀ। ਇਹਨਾਂ ਵਿਦਿਆਰਥੀਆਂ ਦੀ ਚੋਣ ਹਾਊਸ ਇੰਚਾਰਜਾਂ ਨੇ ਉਹਨਾਂ  ਨੂੰ ਅਨੁਸ਼ਾਸਨ, ਵਿਦਿਅਕ ਅਤੇ ਵਿਹਾਰ ਦੇ ਅਧਾਰ ‘ਤੇ ਨਾਮਜਦ ਕੀਤਾ ਤਾਂ ਕਿ ਉਹ ਆਪਣੇ ਸਾਥੀਆਂ ਲਈ ਰੋਲ ਮਾਡਲ ਸਾਬਿਤ ਹੋ ਸਕਣ।ਇਸ ਮੌਕੇ ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਹਨਾਂ ਨੇ ਵਿਦਿਆਰਥਿਆਂ ਨੂੰ ਇਮਾਨਦਾਰੀ ਦੇ ਨਾਲ ਜੀਵਨ ਵਿੱਚ ਨਿੱਤ ਨਵੇਂ ਮੁਕਾਮ ਹਾਸਿਲ ਕਰਦੇ ਰਹਿਣ ਲਈ ਉਤਸਾਹਿਤ ਕੀਤਾ। ਉਨ੍ਹਾਂ ਕਿਹਾ ਕਿ ਸਟੂਡੈਂਟ ਕਾਉਂਸਿਲ ਵਿੱਚ ਸ਼ਾਮਿਲ ਸਾਰੇ ਵਿਦਿਆਰਥੀਆਂ ਨੂੰ ਇੱਕ ਜੁੱਟ ਹੋ ਕੇ ਕੰਮ ਕਰਨ ਹੀ ਲੋੜ੍ਹ ਹੈ। ਇਸ ਦੇ ਨਾਲ ਹੀ ਉਹ ਸਮਾਜਿਕ ਅਤੇ ਭੌਤਿਕ ਰੂਪ ਤੋਂ ਭਰਪੂਰ ਗੁਣ ਹਾਸਿਲ ਕਰ ਸਕਣਗੇ।

LEAVE A REPLY