ਬਿਆਸ ਦਰਿਆ ਦੇ ਪਾਣੀ ਦਾ ਬਦਲਿਆ ਰੰਗ , ਕਈ ਮੱਛੀਆਂ ਮਰੀਆਂ

0
343

ਢਿਲਵਾਂ /ਬਿਆਸ (ਟੀਐਲਟੀ ਨਿਊਜ਼) ਢਿਲਵਾਂ -ਬਿਆਸ ਨਾਲ ਲੱਗਦੇ ਦਰਿਆ ਬਿਆਸ ਦੇ ਪਾਣੀ ਦਾ ਰੰਗ ਬਦਲਣ ਨਾਲ ਦਰਿਆ ਵਿੱਚਲੀਆਂ ਮੱਛੀਆਂ ਦੇ ਮਰਨ ਦਾ ਖਦਸ਼ਾ ਬਣਿਆ ਹੋਇਆ ਹੈ । ਜਾਣਕਾਰੀ ਅਨੁਸਾਰ ਲੋਕਾਂ ਨੇ ਅੱਜ ਸਵੇਰੇ ਦਰਿਆ ਦੇ ਰੰਗ ‘ਚ ਭਾਰੀ ਤਬਦੀਲੀ ਮਹਿਸੂਸ ਕੀਤੀ ਦਰਿਆ ‘ਚ ਆਈ ਗਈ ਹੈ । ਇਸ ਤਬਦੀਲੀ ਨਾਲ ਦਰਿਆ ‘ਚ ਮੌਜੂਦ ਮੱਛੀਆਂ ਦੇ ਮਰ ਕੇ ਕਿਨਾਰੇ ਆਉਣ ਦੀ ਸੂਚਨਾ ਮਿਲੀ ਹੈ । ਇਸ ਸੰਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ, ਜੰਗਲੀ ਜੀਵ ਤੇ ਵਣ ਵਿਭਾਗ ਹਰੀਕੇ ਤੋਂ ਮੌਕੇ ਦਾ ਜਾਇਜ਼ਾ ਲੈਣ ਲਈ ਹਰੀਕੇ ਪਤੱਨ ਤੋਂ ਬਿਆਸ ਦੀ ਤਰਫ ਪਹੁੰਚ ਰਹੀ ਹੈ । ਮੌਕੇ ਤੇ ਐਸ.ਡੀ.ਐਮ. ਬਾਬਾ ਬਕਾਲਾ ਸਾਹਿਬ ਰਵਿੰਦਰ ਸਿੰਘ ਅਰੋੜਾ, ਥਾਣਾ ਬਿਆਸ ਦੇ ਮੁਖੀ ਕਿਰਨਦੀਪ ਸਿੰਘ, ਥਾਣਾ ਢਿਲਵਾਂ ਦੇ ਪੁਲਿਸ ਕਰਮਚਾਰੀ, ਰੇਂਜ ਅਫਸਰ ਹਰਬਿੰਦਰ ਸਿੰਘ ਤੇ ਹੋਰ ਅਧਿਕਾਰੀਆਂ ਵਲੋਂ ਦਰਿਆ ਦੇ ਦੋਨੋ ਤਰਫ ਦੇ ਕਿਨਾਰਿਆਂ ਡੀ ਜਾਂਚ ਕੀਤੀ ਜਾ ਰਹੀ ਹੈ ।

LEAVE A REPLY