ਆਮ ਲੋਕਾਂ ਨਾਲ ਠੱਗੀ ਮਾਰਨ ਅਤੇ ਪ੍ਰੇਸ਼ਾਨ ਕਰਨ ਵਾਲੇ ਵਿਅਕਤੀਆਂ ਨੂੰ ਠੱਲ ਪਾਉਣ ਲਈ ਜਲੰਧਰ ‘ਚ ਸਾਈਬਰ ਕ੍ਰਾਈਮ ਸੈੱਲ ਦਾ ਗਠਨ

0
69

ਜਲੰਧਰ (ਰਮੇਸ਼ ਗਾਬਾ) ਇੰਟਰਨੈੱਟ ਜ਼ਰੀਏ ਆਮ ਲੋਕਾਂ ਨਾਲ ਠੱਗੀ ਮਾਰਨ, ਜਾਂ ਕਿਸੇ ਨੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ਵਾਲੇ ਵਿਅਕਤੀਆਂ ਨੂੰ ਠੱਲ ਪਾਉਣ ਲਈ, ਪੁਲਿਸ ਕਮਿਸ਼ਨਰ ਪੀ.ਕੇ. ਸਿਨਹਾ ਨੇ ਇਕ ਵੱਡਾ ਉਪਰਾਲਾ ਕਰਦੇ ਹੋਏ, ਪੁਲਿਸ ਲਾਈਨ ਜਲੰਧਰ ‘ਚ ਸਾਈਬਰ ਕ੍ਰਾਈਮ ਸੈੱਲ ਦਾ ਗਠਨ ਕੀਤਾ ਹੈ, ਜਿਸ ਦਾ ਉਦਘਾਟਨ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਸਿਨਹਾ ਨੇ ਕਿਹਾ ਕਿ ਪੁਲਿਸ ਫੋਰਸਾਂ ਲਈ ਸਾਈਬਰ ਕ੍ਰਾਈਮ ਇਕ ਵੱਡੀ ਚੁਣੌਤੀ ਸੀ | ਇਸੇ ਨੂੰ ਸਵੀਕਾਰਦੇ ਹੋਏ ਅਤੇ ਪ੍ਰਭਾਵੀ ਢੰਗ ਨਾਲ ਨਜਿੱਠਣ ਲਈ ਜਲੰਧਰ ਪੁਲਿਸ ਵਲੋਂ ਇਸ ਸਾਈਬਰ ਕ੍ਰਾਈਮ ਸੈੱਲ ਨੂੰ ਸਥਾਪਿਤ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਹ ਅਤਿ-ਆਧੁਨਿਕ ਸੈੱਲ ਇੰਟਰਨੈੱਟ ਰਾਹੀਂ ਕੀਤੇ ਜਾਂਦੇ ਜੁਰਮਾਂ ਨੂੰ ਸਖ਼ਤੀ ਨਾਲ ਰੋਕਣ ਲਈ ਕੰਮ ਕਰੇਗਾ | ਕਮਿਸ਼ਨਰ ਪੁਲਿਸ ਨੇ ਕਿਹਾ ਕਿ ਪੁਲਿਸ ਵਲੋਂ ਇਹ ਲੰਬੇ ਸਮੇਂ ਤੋਂ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਪੁਲਿਸ ਦੇ ਤਕਨੀਕੀ ਮਾਹਿਰਾਂ ਵਲੋਂ ਸਾਈਬਰ ਕ੍ਰਾਈਮ ਨਾਲ ਸਬੰਧਿਤ ਸਿਕਾਇਤਾਂ ਨੂੰ ਨਜਿੱਠਿਆ ਜਾਵੇ | ਇਸ ਲਈ ਇਹ ਸੈੱਲ ਅਤਿ-ਆਧੁਨਿਕ ਸਾਧਨਾਂ ਨਾਲ ਜਿੱਥੇ ਮਾਹਿਰ ਪੁਲਿਸ ਅਫ਼ਸਰਾਂ ਦੀਆਂ ਤਿੰਨ ਟੀਮਾਂ ਦਾ ਗਠਨ
ਸ੍ਰੀ ਸਿਨਹਾ ਨੇ ਜਾਣਕਾਰੀ ਦਿੱਤੀ ਕਿ ਇਸ ਸੈੱਲ ਨੂੰ ਚਲਾਉਣ ਲਈ ਬਹੁਤ ਹੀ ਤਜਰਬੇਕਾਰ ਪੁਲਿਸ ਅਫ਼ਸਰਾਂ ਦੀਆਂ ਤਿੰਨ ਟੀਮਾਂ ਦਾ ਗਠਨ ਕੀਤਾ ਗਿਆ ਹੈ ਜਿਹੜੀਆਂ ਕਿ ਪੂਰੀ ਤਰ੍ਹਾਂ ਵਿਗਿਆਨਿਕ ਵਿਧੀ ਨਾਲ ਕੰਮ ਕਰਨਗੀਆਂ | ਪੁਲਿਸ ਕਮਿਸ਼ਨਰ ਨੇ ਕਿਹਾ ਕਿ ਟੀਮ-1 ਫੇਸਬੁੱਕ ਸਬੰਧੀ ਕੇਸਾਂ, ਇੰਸਟਰਾਗਰਾਮ, ਟਵਿੱਟਰ, ਬਲਾਗਰਜ਼, ਸਨੈਪਚੈਟ, ਵਟਸਅੱਪ ਅਤੇ ਅਸ਼ਲੀਲਤਾ ਨਾਲ ਸਬੰਧਿਤ ਕੇਸਾਂ ਨੂੰ ਦੇਖੇਗੀ | ਇਸੇ ਤਰ੍ਹਾਂ ਟੀਮ-2 ਆਨ ਲਾਈਨ ਲੈਣ ਦੇਣ ਧੋਖਾਧੜੀ, ਏ.ਟੀ.ਐੱਮ. ਧੋਖਾਧੜੀ ਅਤੇ ਫਿਸ਼ਿੰਗ, ਵਿਸ਼ਿੰਗ ਅਤੇ ਸਮਿਸ਼ਿੰਗ ਨੂੰ ਦੇਖੇਗੀ | ਇਸੇ ਤਰ੍ਹਾਂ ਟੀਮ-3 ਵਲੋਂ ਈ.ਮੇਲ ਧੋਖਾਧੜੀ, ਚੋਰੀ ਤੇ ਗੁੰਮ ਹੋਏ ਲੈਪਟਾਪ, ਇੰਟਰਨੈੱਟ ਰਾਹੀਂ ਕੀਤੀਆਂ ਗਈਆਂ ਕਾਲਾਂ ਅਤੇ ਹੈਕਕਿੰਗ ਦਾ ਪਤਾ ਲਗਾਏਗੀ | ਉਨ੍ਹਾਂ ਕਿਹਾ ਕਿ ਲੋਕ ਸਾਈਬਰ ਕਰਾਈਮ ਸਬੰਧੀ ਆਪਣੀਆਂ ਸ਼ਿਕਾਇਤਾਂ ਈਮੇਲ ‘ਤੇ ਦਰਜ ਕਰਵਾ ਸਕਦੇ ਹਨ |
ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਦਿੱਤੀ ਜਾਣਕਾਰੀ ਸਾਈਬਰ ਕ੍ਰਾਈਮ ਨਾਲ ਨਜਿੱਠੇਗਾ ਉੱਥੇ ਇਸ ਨਾਲ ਲੋਕਾਂ ਨੂੰ ਵੀ ਸਹੂਲਤ ਮਿਲੇਗੀ |  ਪੁਲਿਸ ਕਮਿਸ਼ਨਰ ਪੀ.ਕੇ. ਸਿਨਹਾ ਨੇ ਅੱਜ ਡੀ.ਸੀ.ਪੀ. ਕ੍ਰਾਈਮ ਗੁਰਮੀਤ ਸਿੰਘ ਦੇ ਨਾਲ ਸਾਰੇ ਏ.ਡੀ.ਸੀ.ਪੀਜ਼, ਏ.ਸੀ.ਪੀਜ਼ ਅਤੇ ਕਮਿਸ਼ਨਰੇਟ ਅਧੀਨ ਆਉਂਦੇ ਸਾਰੇ ਥਾਣਿਆਂ ਦੇ ਮੁਖੀ ਅਤੇ ਤਫ਼ਤੀਸ਼ੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ | ਇਸ ਮੀਟਿੰਗ ਦੌਰਾਨ ਸਾਰਿਆਂ ਅਧਿਕਾਰੀਆਂ ਨੂੰ ਸਾਈਬਰ ਕ੍ਰਾਈਮ ਸੈੱਲ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੱਤੀ ਅਤੇ ਸ਼ਿਕਾਇਤ ਕਰਤਾ ਤੋਂ ਤਕਨੀਕੀ ਪੱਧਰ ਦੀ ਜਾਣਕਾਰੀ ਲੈਣ ਦੇ ਢੰਗ ਤਰੀਕੇ ਦੱਸੇ |

DSC_0011

LEAVE A REPLY