ਕਰਨਾਟਕ ‘ਚ ਭਾਜਪਾ ਦੀ ਸਰਕਾਰ, ਸੰਵਿਧਾਨ ਦਾ ਮਜ਼ਾਕ ਉਡਾਉਣ ਵਾਂਗ – ਰਾਹੁਲ

0
160

ਦਿੱਲੀ (ਟੀਐਲਟੀ ਨਿਊਜ਼) ਕਰਨਾਟਕ ਵਿਧਾਨ ਸਭਾ ਚੋਣਾਂ ‘ਚ ਸਭ ਤੋਂ ਵੱਧ ਸੀਟਾਂ ਜਿੱਤ ਕੇ ਪ੍ਰਦੇਸ਼ ‘ਚ ਸਰਕਾਰ ਬਣਾ ਚੁੱਕੀ ਭਾਜਪਾ ‘ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਹਮਲਾ ਸਾਧਿਆ ਹੈ। ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ ਹੈ ਕਿ ਕਰਨਾਟਕ ‘ਚ ਭਾਜਪਾ ਵੱਲੋਂ ਸਰਕਾਰ ਬਣਾਉਣਾ ਸੰਵਿਧਾਨ ਦਾ ਮਜ਼ਾਕ ਉਡਾਉਣ ਵਰਗਾ ਹੈ। ਉਨ੍ਹਾਂ ਨੇ ਕਿਹਾ ਕਿ ਪੂਰੀ ਗਿਣਤੀ ਵਿਚ ਮੈਂਬਰ ਨਾ ਹੁੰਦੇ ਹੋਏ ਵੀ ਭਾਜਪਾ ਵੱਲੋਂ ਕਰਨਾਟਕ ‘ਚ ਸਰਕਾਰ ਬਣਾਉਣਾ ਭਾਜਪਾ ਦੀ ਤਰਕਹੀਣ ਜ਼ਿੱਦ ਹੈ। ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਭਾਜਪਾ ਆਪਣੀ ਜਿੱਤ ਦਾ ਜਸ਼ਨ ਮਨਾ ਰਹੀ ਹੈ, ਤਾਂ ਦੂਸਰੇ ਪਾਸੇ ਭਾਰਤ ਦਾ ਲੋਕਤੰਤਰ ਆਪਣੀ ਅਸਫਲਤਾ ਦਾ ਸੋਗ ਮਨਾਏਗਾ।

LEAVE A REPLY