ਲੁੱਟ ਦੀ ਵਾਰਦਾਤ ਦੌਰਾਨ ਇਕ ਔਰਤ ਦੀ ਮੌਤ, ਸੱਤ ਜ਼ਖਮੀ

0
107

ਪਠਾਨਕੋਟ (ਟੀਐਲਟੀ ਨਿਊਜ਼) ਜ਼ਿਲ੍ਹਾ ਪਠਾਨਕੋਟ ਦੇ ਪਿੰਡ ਆਸਾ ਬਾਨੋ ਵਿਚ ਕੁੱਝ ਲੁਟੇਰੇਆਂ ਵੱਲੋਂ ਇਕ ਘਰ ‘ਚ ਦਾਖਲ ਹੋ ਕੇ ਲੁੱਟ ਨੂੰ ਅੰਜਾਮ ਦਿੱਤਾ ਹੈ। ਲੁਟੇਰੇ ਢਾਈ ਲੱਖ ਰੁਪਏ ਨਗਦੀ, 5 ਤੋਲੇ ਸੋਨਾ ਤੇ ਢਾਈ ਕਿਲੋ ਚਾਂਦੀ ਲੈ ਕੇ ਫਰਾਰ ਹੋ ਗਏ ਹਨ। ਵਾਰਦਾਤ ਦੌਰਾਨ ਇਕ ਔਰਤ ਦੀ ਮੌਤ ਤੇ ਸੱਤ ਲੋਕ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਸਿਵਲ ਹਸਪਤਾਲ ਪਠਾਨਕੋਟ ਵਿਖੇ ਭਰਤੀ ਕਰਾਇਆ ਗਿਆ ਹੈ। ਪੁਲਿਸ ਵਲੋਂ ਜਾਂਚ ਜਾਰੀ ਹੈ।

LEAVE A REPLY