ਕਰਨਾਟਕ: BJP ਤੇ ਕਾਂਗਰਸ ਵੱਲੋਂ ਸਰਕਾਰ ਬਣਾਉਣ ਦਾ ਦਾਅਵਾ, ਪਰ ਫੈਸਲਾ ਰਾਜਪਾਲ ਹੱਥ

0
251

ਬੈਂਗਲੁਰੂ: ਕਰਨਾਟਕ ਚੋਣਾਂ ਦੇ ਨਤੀਜੇ ਆ ਗਏ ਹਨ। ਪਰ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਹੈ। 104 ਸੀਟਾਂ ਨਾਲ ਭਾਰਤੀ ਜਨਤਾ ਪਾਰਟੀ ਸਭ ਤੋਂ ਵੱਡਾ ਦਲ ਬਣ ਕੇ ਉੱਭਰੀ ਹੈ। ਕਰਨਾਟਕ ਵਿੱਚ ਬੀਜੇਪੀ ਦੇ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ ਯੇਦਿਯੁਰੱਪਾ ਨੇ ਅੱਜ ਸਵੇਰੇ 10 ਵਜੇ ਵਿਧਾਇਕ ਦਲ ਦੀ ਬੈਠਕ ਬੁਲਾਈ ਹੈ। ਮੀਟਿੰਗ ਤੋਂ ਬਾਅਦ ਯੇਦਿਰੱਪਾ ਵਿਧਾਇਕ ਦਲ ਦਾ ਨੇਤਾ ਚੁਣ ਲਏ ਜਾਣ ਦੀ ਜਾਣਕਾਰੀ ਰਾਜਪਾਲ ਨੂੰ ਦੇਣਗੇ ਤੇ ਸਰਕਾਰ ਬਣਾਉਣ ਦਾ ਅਧਿਕਾਰਤ ਦਾਅਵਾ ਪੇਸ਼ ਕਰਨਗੇ। ਦੂਜੇ ਪਾਸੇ ਕਮਿਊਨਿਸਟ ਪਾਰਟੀ ਦੇ ਲੀਡਰ ਸੀਤਾ ਰਾਮ ਯੇਚੁਰੀ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਜਪਾਲ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ ਵਾਂਗ ਸਭ ਤੋਂ ਵੱਡੀ ਪਾਰਟੀ ਨੂੰ ਸਰਕਾਰ ਬਣਾਉਣ ਦੀ ਪੇਸ਼ਕਸ਼ ਕਰਨ ਨਹੀਂ ਦੇਣੀ ਚਾਹੀਦੀ।

ਸੀਪੀਆਈਐਮ ਦੇ ਮੁੱਖ ਸਕੱਤਰ ਸੀਤਾਰਾਮ ਯੇਚੁਰੀ ਨੇ ਟਵੀਟ ਕੀਤਾ ਕਿ ਬੀਜੇਪੀ ਸਰਕਾਰਾਂ ਵੱਲੋਂ ਨਿਯੁਕਤ ਰਾਜਪਾਲਾਂ ਨੇ ਗੋਆ, ਮਣੀਪੁਰ ਜਾਂ ਮੇਘਾਲਿਆ ਵਿੱਚ ਸਭ ਤੋਂ ਵੱਡੀ ਪਾਰਟੀਆਂ ਨੂੰ ਸਰਕਾਰ ਬਣਾਉਣ ਲਈ ਸੱਦਾ ਨਹੀਂ ਸੀ ਦਿੱਤਾ। ਉਨ੍ਹਾਂ ਕਿਹਾ ਕਿ ਗੋਆ (2017) ਵਿੱਚ ਕਾਂਗਰਸ ਕੋਲ 40 ਵਿੱਚੋਂ 17 ਸੀਟਾਂ ਸਨ ਤੇ ਮਣੀਪੁਰ (2017) ਵਿੱਚ 60 ਵਿੱਚੋਂ 28 ਸੀਟਾਂ ਤੇ ਮੇਘਾਲਿਆ (2018) ਵਿੱਚ ਕਾਂਗਰਸ ਕੋਲ 60 ਵਿੱਚੋਂ 21 ਸੀਟਾਂ ਸਨ। ਇਨ੍ਹਾਂ ਉਦਾਹਰਣਾਂ ਦਾ ਪਾਲਣ ਕੀਤੇ ਜਾਣ ਦੀ ਲੋੜ ਹੈ।

ਕੀ ਬੋਲੇ ਮਮਤਾ ਬੈਨਰਜੀ

ਇਸੇ ਤਰ੍ਹਾਂ ਮਮਤਾ ਬੈਨਰਜੀ ਨੇ ਮੀਡੀਆ ਨੂੰ ਕਿਹਾ ਕਿ ਗੋਆ ਤੇ ਮਣੀਪੁਰ ਪਹਿਲਾਂ ਦਾ ਉਦਾਹਰਣ ਹੈ ਜਿੱਥੇ ਕਾਂਗਰਸ ਨੂੰ ਸਭ ਤੋਂ ਵੱਡੇ ਦਲ ਵਜੋਂ ਉਭਰਨ ਦੇ ਬਾਵਜੂਦ ਸਰਕਾਰ ਬਣਾਉਣ ਲਈ ਸੱਦਿਆ ਨਹੀਂ ਸੀ ਗਿਆ। ਹਾਲਾਂਕਿ ਇਹ ਫੈਸਲਾ ਰਾਜਪਾਲ ‘ਤੇ ਨਿਰਭਰ ਕਰਦਾ ਹੈ।

ਰਾਜਪਾਲ ਦੇ ਪਾਲੇ ‘ਚ ਗੇਂਦ

ਕਰਨਾਟਕ ਦੇ ਰਾਜਪਾਲ ਵੈਜੂਭਾਈ ਰੁਦਾਭਾਈ ਵਾਲਾ ਭਾਜਪਾ ਪ੍ਰਤੀ ਵੱਧ ਸੰਵੇਦਨਸ਼ੀਲ ਮੰਨੇ ਜਾਂਦੇ ਹਨ। ਉਨ੍ਹਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਵੀ ਕਾਫੀ ‘ਅਹਿਸਾਨ’ ਕੀਤੇ ਹੋਏ ਹਨ। 2002 ਵਿੱਚ ਉਨ੍ਹਾਂ ਮੋਦੀ ਲਈ ਆਪਣੀ ਰਾਜਕੋਟ ਦੀ ਸੀਟ ਵੀ ਖਾਲੀ ਕਰ ਦਿੱਤੀ ਸੀ ਤੇ ਪੀਐਮ ਨੇ ਜਿੱਤ ਵੀ ਦਰਜ ਕੀਤੀ ਸੀ। 1 ਸਤੰਬਰ 2014 ਤੋਂ ਰਾਜਪਾਲ ਦੇ ਅਹੁਤੇ ‘ਤੇ ਵਿਰਾਜਮਾਨ 80 ਸਾਲਾ ਵੈਜੂਭਾਈ ਲਈ ਇਹ ਪਰਖ ਦੀ ਘੜੀ ਹੈ। ਉਨ੍ਹਾਂ ਦਾ ਸੂਬਾ ਇਸ ਸਮੇਂ ਲਟਕੀ ਹੋਈ ਵਿਧਾਨ ਸਭਾ ਦੀ ਹਾਲਤ ਵਿੱਚ ਹੈ। ਇੱਕ ਪਾਸੇ ਕਾਂਗਰਸ-ਜਨਤਾ ਦਲ ਸੈਕੂਲਰ ਵੱਲੋਂ ਸਰਕਾਰ ਦਾ ਦਾਅਵਾ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਭਾਜਪਾ ਵੀ ਆਪਣਾ ਰਾਗ ਅਲਾਪ ਰਹੀ ਹੈ।

ਬੀਜੇਪੀ ਵੱਡੀ, ਸਾਨੂੰ ਮਿਲੇ ਮੌਕਾ-ਯੇਦਿਯੁਰੱਪਾ

ਭਾਜਪਾ ਦੇ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ ਬੀ.ਐਸ. ਯੇਦਿਯੁਰੱਪਾ ਨੇ ਕਿਹਾ ਕਿ ਅਸੀਂ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੇ ਹਾਂ, ਇਸ ਲਈ ਸਾਨੂੰ ਸਰਕਾਰ ਬਣਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ।

ਕਾਂਗਰਸ ਦਾ ਬਿਨਾ ਸ਼ਰਤ ਸਮਰਥਨ

ਉੱਧਰ, ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਤੋਂ ਬਾਅਦ ਕਾਂਗਰਸੀ ਲੀਡਰ ਸਿੱਧਾਰਮੱਈਆ ਨੇ ਕਿਹਾ ਕਿ ਕਾਂਗਰਸ ਬਿਨਾ ਸ਼ਰਤ ਦੇ ਜਨਤਾ ਦਲ ਸੈਕੂਲਰ ਨੂੰ ਸਮਰਥਨ ਦੇਣ ਲਈ ਤਿਆਰ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਮੈਜਿਕ ਨੰਬਰ ਹੈ। ਉਨ੍ਹਾਂ ਨੂੰ ਦੋ ਆਜ਼ਾਦ ਉਮੀਦਵਾਰਾਂ ਦਾ ਸਮਰਥਨ ਵੀ ਹਾਸਲ ਹੈ। ਜੇਕਰ ਕਾਂਗਰਸ ਤੇ ਜੇਡੀਐਸ ਦਾ ਗਠਜੋੜ ਕਾਮਯਾਬ ਹੋ ਜਾਂਦਾ ਹੈ ਤਾਂ ਜੇਡੀਐਸ ਦੇ ਐਚ.ਡੀ. ਕੁਮਾਰਸਵਾਮੀ ਕਰਨਾਟਕ ਦੇ ਮੁੱਖ ਮੰਤਰੀ ਬਣ ਸਕਦੇ ਹਨ।

ਕੌਣ ਹਨ ਕੁਮਾਰਸਵਾਮੀ?

ਕੁਮਾਰਸਵਾਮੀ ਸਾਲ 2006 ਤੋਂ 2007 ਤਕ ਕਰਨਾਟਕ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਉਹ ਰਾਮਨਗਰ ਤੋਂ ਤਿੰਨ ਵਾਰ ਵਿਧਾਇਕ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਦੋ ਵਾਰ ਲੋਕ ਸਭਾ ਦੇ ਮੈਂਬਰ ਵੀ ਰਹਿ ਚੁੱਕੇ ਹਨ।

LEAVE A REPLY