ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ‘ਤੇ 10 ਕਿਲੋਂ ਤੋਂ ਵੱਧ ਹੈਰੋਇਨ ਸਮੇਤ 2 ਗ੍ਰਿਫਤਾਰ

0
177

ਫਿਰੋਜ਼ਪੁਰ,—ਫਿਰੋਜ਼ਪੁਰ ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ‘ਤੇ ਐੱਸ. ਟੀ. ਐੱਫ. ਲੁਧਿਆਣਾ ਅਤੇ ਬੀ. ਐੱਸ. ਐੱਫ. ਦੀ 29 ਬਟਾਲੀਅਨ ਨੇ ਜੁਆਇੰਟ ਸਰਚ ਆਪਰੇਸ਼ਨ ਦੌਰਾਨ 2 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਤਸਕਰਾਂ ਕੋਲੋਂ 10 ਕਿਲੋਂ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਸੂਤਰਾਂ ਮੁਤਾਬਕ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੀਮਤ 50 ਕਰੋੜ 50 ਲੱਖ ਰੁਪਏ ਦੱਸੀ ਗਈ ਹੈ।
ਬੀ. ਐੱਸ. ਐੱਫ ਸੂਤਰਾਂ ਨੇ ਦੱਸਿਆ ਕਿ ਐੱਸ. ਟੀ. ਐੱਫ. ਲੁਧਿਆਣਾ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ਦੇ ਪੀ. ਓ. ਪੀ. ਗੱਟੀ ਹਯਾਤ ਦੇ ਇਲਾਕੇ ‘ਚ ਭਾਰਤੀ ਤਸਕਰਾਂ ਵਲੋਂ ਪਾਕਿ ਤਸਕਰਾਂ ਤੋਂ ਹੈਰੋਇਨ ਮੰਗਵਾਈ ਗਈ ਹੈ। ਜਿਸ ਤੋਂ ਬਾਅਦ ਮੰਗਲਵਾਰ ਐੱਸ. ਟੀ. ਐੱਫ. ਲੁਧਿਆਣਾ ਅਤੇ ਬੀ. ਐੱਸ. ਐੱਫ. ਦੀ ਟੀਮ ਨੇ ਗੱਟੀ ਹਯਾਤ ਪੀ. ਓ. ਪੀ. ਦੇ ਇਲਾਕੇ ‘ਚ ਸਪੈਸ਼ਲ ਸਰਚ ਆਪਰੇਸ਼ਨ ਚਲਾਇਆ। ਜਿਸ ਦੌਰਾਨ ਉਨ੍ਹਾ ਨੂੰ 7 ਪੈਕਟ ਹੈਰੋਇਨ ਦੇ ਮਿਲੇ, ਜਿਨ੍ਹਾਂ ਦਾ ਭਾਰ 10 ਕਿਲੋ 500 ਗ੍ਰਾਮ ਹੈ।
ਸੂਤਰਾਂ ਮੁਤਾਬਕ ਐੱਸ. ਟੀ. ਐੱਫ. ਵਲੋਂ ਕਥਿਤ ਤਸਕਰ ਜਰਨੈਲ ਸਿੰਘ ਅਤੇ ਸੁਖਵਿੰਦਰ ਸਿੰਘ ਪਿੰਡ ਦਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਤੋਂ ਬੀ. ਐੱਸ. ਐੱਫ. ਅਤੇ ਐੱਸ. ਟੀ. ਐੱਫ. ਵਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

LEAVE A REPLY