ਸ਼ਹਿਰ ਵਾਸੀਆਂ ਦੀ ਨਿਗਮ ਨੂੰ ਚੇਤਾਵਨੀ, ਪਾਣੀ ਦੀ ਸਪਲਾਈ ਠੀਕ ਕਰੋ ਨਹੀਂ ਤਾਂ ਸੰਘਰਸ਼ ਲਈ ਹੋ ਜੋ ਤਿਆਰ

0
183

ਪਟਿਆਲਾ ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਦੇ ਲੋਕ ਪਿੱਛਲੇ 2 ਮਹੀਨਿਆਂ ਤੋਂ ਪਾਣੀ ਦੀ ਸਪਲਾਈ ਨੂੰ ਲੈ ਕੇ ਪਰੇਸ਼ਾਨ ਹਨ। ਕਾਰਨ ਸਿਰਫ਼ ਇੰਨਾ ਨਹੀਂ ਹੈ ਕਿ ਪਾਣੀ ਸਹੀ ਸਮੇਂ ‘ਤੇ ਸਪਲਾਈ ਨਹੀਂ ਹੋ ਰਿਹਾ, ਬਲਕਿ ਇਹ ਵੀ ਹੈ ਕਿ ਜਦੋਂ ਸ਼ਹਿਰ ਵਾਸੀਆਂ ਨੂੰ ਪਾਣੀ ਮਿਲ ਵੀ ਰਿਹਾ ਹੈ, ਉਦੋਂ ਵੀ ਸਾਫ਼ ਪਾਣੀ ਪੀਣ ਲਈ ਨਹੀਂ ਮਿਲ ਰਿਹਾ, ਜਿਸ ਕਾਰਨ ਸ਼ਹਿਰ ਵਾਸੀਆਂ ‘ਚ ਰੋਸ ਹੈ ਅਤੇ ਪਟਿਆਲਾਵੀਆਂ ਨੇ ਨਿਗਮ ਪ੍ਰਸ਼ਾਸਨ ਨੂੰ ਚੇਤਾਵਨੀ ਦੇ ਦਿੱਤੀ ਹੈ ਕਿ ਪਾਣੀ ਨਾਲ ਸਬੰਧਤ ਸਮੱਸਿਆਵਾਂ ਨੂੰ ਖ਼ਤਮ ਕੀਤਾ ਜਾਵੇ ਵਰਨਾ ਨਿਗਮ ਸੰਘਰਸ਼ ਲਈ ਤਿਆਰ ਹੋ ਜਾਵੇ। ਤ੍ਰਿਪੜੀ, ਆਨੰਦ ਨਗਰ, ਧੀਰੁ ਦੀ ਹੱਟੀ, ਦਸ਼ਮੇਸ਼ ਨਗਰ, ਦੀਪ ਨਗਰ ਆਦਿ ਇਲਾਕਾ ਵਾਸੀਆਂ ਨਾਲ ਹੋਈ ਗੱਲਬਾਤ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪਿੱਛਲੇ 2 ਮਹੀਨਿਆਂ ਤੋਂ ਇਲਾਕਾ ਵਾਸੀ ਮਿੱਟੀ ਵਾਲੇ ਪਾਣੀ ਨਾਲ ਹੀ ਕੰਮ ਚਲਾ ਰਹੇ ਹਨ, ਜਿਸ ਕਾਰਨ ਅਕਸਰ ਉਹ ਡਾਇਰੀਆ ਦਾ ਸ਼ਿਕਾਰ ਹੋ ਰਹੇ ਹਨ। ਦੂਜੇ ਪਾਸੇ ਜਦੋਂ ਤ੍ਰਿਪੜੀ ਇਲਾਕਾ ਵਾਸੀਆਂ ਨਾਲ ਇਸ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਆਪਣੇ ਇਲਾਕੇ ਦੇ ਕੌਂਸਲਰ ਨੂੰ 100 ਬਾਰ ਬੇਨਤੀ ਕਰ ਚੁੱਕੇ ਹਨ ਕਿ ਪਾਣੀ ਦੀ ਪਰੇਸ਼ਾਨੀ ਤੋਂ ਲੋਕਾਂ ਨੂੰ ਨਿਜਾਤ ਦਵਾਈ ਜਾਵੇ, ਲੇਕਿਨ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੂਰੇ ਦਿਨ ‘ਚ ਸ਼ਹਿਰ ਵਾਸੀਆਂ ਨੂੰ ਸਿਰਫ਼ 4 ਘੰਟੇ ਚੰਗੀ ਤਰ੍ਹਾਂ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ ਤੇ ਉਹ ਵੀ ਦੂਸ਼ਿਤ ਹੈ।

LEAVE A REPLY