ਜਲੰਧਰ ਦੇ ਪੁਲਿਸ ਕਮਿਸ਼ਨਰ ਪ੍ਰਵੀਣ ਕੁਮਾਰ ਸਿਨ੍ਹਾ ਨੇ ਪੁਲਿਸ ਲਾਈਨ ਜਲੰਧਰ ‘ਚ ਇੱਕ ਸਾਈਬਰ ਕ੍ਰਾਈਮ ਸੈੱਲ ਦਾ ਕੀਤਾ ਗਠਨ

0
234

ਜਲੰਧਰ (ਹਰਪ੍ਰੀਤ ਕਾਹਲੋਂ) ਸੋਸ਼ਲ ਸਾਈਟਾਂ ‘ਤੇ ਗ਼ਲਤ ਸਮੱਗਰੀ ਪਾਉਣ, ਨਕਲੀ ਮੇਲ ਅਤੇ ਏ. ਟੀ. ਐਮ. ਦੇ ਕੋਡਾਂ ਨੂੰ ਬਦਲਣ ਵਾਲਿਆਂ ਦੀ ਹੁਣ ਖ਼ੈਰ ਨਹੀਂ। ਜਲੰਧਰ ਦੇ ਪੁਲਿਸ ਕਮਿਸ਼ਨਰ ਪ੍ਰਵੀਣ ਕੁਮਾਰ ਸਿਨ੍ਹਾ ਨੇ ਪੁਲਿਸ ਲਾਈਨ ਜਲੰਧਰ ‘ਚ ਇੱਕ ਸਾਈਬਰ ਕ੍ਰਾਈਮ ਸੈੱਲ ਦਾ ਗਠਨ ਕੀਤਾ ਹੈ, ਜਿਸ ਦੀ ਕਮਾਨ ਹੈਦਰਾਬਾਦ ਦੀ ਟੀਮ ਕੋਲੋਂ ਸਿਖਲਾਈ ਲੈਣ ਵਾਲੇ ਕਰਮਚਾਰੀਆਂ ਦੇ ਹੱਥ ‘ਚ ਹੋਵੇਗੀ। ਇਸ ਸੈੱਲ ‘ਚ ਲੋਕ ਸਿੱਧੇ ਤੌਰ ‘ਤੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ ਅਤੇ ਜੇਕਰ ਕਿਸੇ ਨੂੰ ਇਸ ਦੀ ਜਾਣਕਾਰੀ ਨਹੀਂ ਹੈ ਤਾਂ ਉਹ ਪੁਲਿਸ ਕਮਿਸ਼ਨਰ ਦੀ ਵੈੱਬ ਸਾਈਟ ‘ਤੇ ਸ਼ਿਕਾਇਤ ਦਰਜ ਕਰਵਾ ਸਕਦਾ ਹੈ, ਜਿਹੜੀ ਇਸ ਸੈੱਲ ਨਾਲ ਜੁੜੀ ਹੈ। ਇਸ ਸੈੱਲ ਦੇ ਕਰਮਚਾਰੀ ਸ਼ਿਕਾਇਤ ਮਿਲਣ ‘ਤੇ ਨਕਲੀ ਕਾਲਾਂ, ਮੇਲਾਂ ਅਤੇ ਸੋਸ਼ਲ ਸਾਈਟਾਂ ‘ਤੇ ਗ਼ਲਤ ਸਮੱਗਰੀ ਪਾਉਣ ਵਾਲਿਆਂ ‘ਤੇ ਕਾਰਵਾਈ ਕਰੇਗੀ।

LEAVE A REPLY