ਬਰਗਰ ‘ਚੋਂ ਨਿਕਲਿਆ ਪਲਾਸਟਿਕ, ਖਾਣ ਨਾਲ ਵਿਅਕਤੀ ਦੇ ਗਲੇ ‘ਚ ਹੋਇਆ ਜ਼ਖਮ

0
250
ਨਵੀਂ ਦਿੱਲੀ— ਦੇਸ਼ ‘ਚ ਬਹੁਤ ਸਾਰੇ ਸਥਾਨਾਂ ‘ਤੇ ਨਾਮੀ ਦੁਕਾਨਾਂ ‘ਚ ਖਾਣ ਦੀਆਂ ਚੀਜਾਂ ਦੀ ਕੁਆਲਿਟੀ ਨੂੰ ਲੈ ਕੇ ਲਗਾਤਾਰ ਸਵਾਲ ਉਠ ਰਹੇ ਹਨ। ਤਾਜ਼ਾ ਮਾਮਲਾ ਦਿੱਲੀ ਦੇ ਰਾਜੀਵ ਚੌਕ ਮੈਟਰੋ ਸਟੇਸ਼ਨ ਦਾ ਹੈ। ਜਿੱਥੇ ਇਕ ਨਾਮੀ ਆਊਟਲੈਟ ਤੋਂ ਬਰਗਰ ਖਾਣਾ ਵਿਅਕਤੀ ਨੂੰ ਭਾਰੀ ਪੈ ਗਿਆ। ਬਰਗਰ ‘ਚ ਪਲਾਸਟਿਕ ਦਾ ਇਕ ਟੁਕੜਾ ਸੀ, ਜਿਸ ਨੂੰ ਖਾਣ ਨਾਲ ਉਸ ਵਿਅਕਤੀ ਦੇ ਗਲੇ ‘ਚ ਜ਼ਖਮ ਹੋ ਗਿਆ ਅਤੇ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਉਣਾ ਪਿਆ। ਰਾਕੇਸ਼ ਕੁਮਾਰ ਨੇ ਐਤਵਾਰ ਨੂੰ ਬਰਗਰ ਕਿੰਗ ਆਊਟਲੈਟ ਤੋਂ ਬਰਗਰ ਖਰੀਦਿਆ। ਖਾਣ ਦੌਰਾਨ ਕੁਮਾਰ ਨੇ ਮਹਿਸੂਸ ਕੀਤਾ ਕਿ ਇਸ ‘ਚ ਕੁਝ ਸਖ਼ਤ ਚੀਜ਼ ਹੈ। ਇਸ ਦੇ ਬਾਅਦ ਕੁਮਾਰ ਨੂੰ ਉਲਟੀਆਂ ਹੋਣ ਲੱਗੀਆਂ।ਉਨ੍ਹਾਂ ਨੇ ਇਸ ਬਾਰੇ ‘ਚ ਸ਼ਿਫਟ ਮੈਨੇਜਰ ਅਤੇ ਪੁਲਸ ਨੂੰ ਜਾਣਕਾਰੀ ਦਿੱਤੀ। ਕੁਮਾਰ ਨੂੰ ਹਸਪਤਾਲ ਲਿਜਾਇਆ ਗਿਆ। ਪੁਲਸ ਮੁਤਾਬਕ ਬਰਗਰ ‘ਚ ਇਕ ਪਲਾਸਟਿਕ ਦਾ ਟੁਕੜਾ ਸੀ, ਜਿਸ ਨੂੰ ਖਾਣ ਨਾਲ ਕੁਮਾਰ ਦੀ ਭੋਜਨ ਨਲੀ ‘ਚ ਜ਼ਖਮ ਹੋ ਗਿਆ। ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਸ਼ਿਫਟ ਮੈਨੇਜਰ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਬਾਅਦ ‘ਚ ਮੈਨੇਜਰ ਨੂੰ ਜ਼ਮਾਨਤ ਮਿਲ ਗਈ।

LEAVE A REPLY