ਦਾਦਾ, ਪਿਓ ਤੇ ਪੁੱਤ ਇਕੋ ਦਿਨ ਬਣੇ ਲਾੜੇ, ਖਾਸ ਵਿਆਹ ਨੂੰ ਵੇਖ ਕੇ ਦੰਗ ਰਹਿ ਗਏ ਲੋਕ

0
398

ਗੁਜਰਾਤ, — ਗੁਜਰਾਤ ਦੇ ਡਾਂਗ ਜ਼ਿਲੇ ਦੇ ਵਾਸੂਰਣਾ ਪਿੰਡ ‘ਚ 3 ਪੀੜ੍ਹੀਆਂ ਦਾ ਇਕੋ ਦਿਨ ਵਿਆਹ ਹੋਇਆ। ਇੱਥੇ ਦਾਦਾ, ਪਿਤਾ ਅਤੇ ਪੋਤੇ ਨੇ ਇਕੋ ਦਿਨ ਵਿਆਹ ਕਰਵਾਇਆ, ਜੋ ਸਭ ਲਈ ਹੈਰਾਨੀ ਵਾਲੀ ਗੱਲ ਸੀ। ਇਨ੍ਹਾਂ ਦਾ ਵਿਆਹ ਇਕ ਸਮੂਹਿਕ ਵਿਆਹ ਸਮਾਰੋਹ ‘ਚ ਕਰਵਾਇਆ ਗਿਆ। ਇਸ ਸਮਾਰੋਹ ‘ਚ ਵਾਸੂਰਣਾ ਅਤੇ ਨੇੜਲੇ 5 ਪਿੰਡਾਂ ਦੇ ਲੋਕਾਂ ਨੇ ਹਿੱਸਾ ਲਿਆ। 51 ਜੋੜਿਆਂ ਦਾ ਇਕੱਠਿਆਂ ਹੀ ਵਿਆਹ ਹੋਇਆ। ਇਨ੍ਹਾਂ ‘ਚ 30 ਜੋੜੇ ਤਾਂ ਅਜਿਹੇ ਸਨ ਜੋ ਤਕਰੀਬਨ 30 ਸਾਲਾਂ ਤੋਂ ਪਤੀ-ਪਤਨੀ ਬਣ ਕੇ ਰਹਿ ਰਹੇ ਸਨ ਪਰ ਉਨ੍ਹਾਂ ਨੇ ਵਿਆਹ ਨਹੀਂ ਕਰਵਾਇਆ ਸੀ। ਇਨ੍ਹਾਂ ਜੋੜਿਆਂ ਨੇ ਹੁਣ ਹਿੰਦੂ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਇਆ ਹੈ। ਵਾਸੂਰਣਾ ਪਿੰਡ ਦੇ 72 ਸਾਲ ਦੇ ਬਜ਼ੁਰਗ ਮਹਿੰਦਰ ਪਾੜਵੀ ਨੇ ਆਪਣੀ ਪਤਨੀ ਇਲਾ ਨਾਲ 50 ਸਾਲ ਬਾਅਦ 7 ਫੇਰੇ ਲਏ। ਇਕੋ ਮੰਡਪ ‘ਚ ਮਹਿੰਦਰ ਦੇ ਨਾਲ ਬੈਠੇ ਉਨ੍ਹਾਂ ਦੇ ਪੁੱਤ ਸੁਰਿੰਦਰ ਅਤੇ ਪੋਤੇ ਰਾਜੇਂਦਰ ਦਾ ਵੀ ਵਿਆਹ ਹੋਇਆ, ਜੋ ਸ਼ਾਇਦ ਗੁਜਰਾਤ ‘ਚ ਪਹਿਲੀ ਵਾਰ ਦੇਖਣ ਨੂੰ ਮਿਲਿਆ। ਇਕ ਹੀ ਮੰਡਪ ‘ਚ ਪੋਤਾ ਆਪਣੀ ਲਾੜੀ ਨਾਲ ਦਾਦਾ-ਦਾਦੀ ਅਤੇ ਮਾਂ-ਬਾਪ ਨਾਲ ਮੌਜੂਦ ਸੀ। 72 ਸਾਲ ਦੇ ਮਹਿੰਦਰ ਪਾੜਵੀ ਨੇ ਦੱਸਿਆ ਕਿ ਖਰਚਾ ਨਾ ਚੁੱਕ ਸਕਣ ਕਾਰਨ ਇਲਾ ਨਾਲ ਉਨ੍ਹਾਂ ਵਿਆਹ ਨਹੀਂ ਹੋ ਸਕਿਆ ਸੀ। ਉਨ੍ਹਾਂ ਦੇ ਸਹੁਰੇ ਪਰਿਵਾਰ ਨੇ ਹਿੰਦੂ ਰਿਵਾਜ਼ਾਂ ਮੁਤਾਬਕ ਵਿਆਹ ਨਾ ਕਰਵਾ ਕੇ ਨਾਰੀਅਲ ਅਤੇ ਸਵਾ ਰੁਪਿਆ ਦੇ ਕੇ ਹੀ ਇਲਾ ਨੂੰ ਮਹਿੰਦਰ ਨਾਲ ਵਿਦਾ ਕਰ ਦਿੱਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਉਹ ਵਿਆਹ ਕਰਦੇ ਤਾਂ ਬਰਾਤੀਆਂ ਦੇ ਖਾਣੇ, ਮੰਡਪ ਅਤੇ ਤੋਹਫਿਆਂ ‘ਤੇ ਖਰਚਾ ਕਰਨਾ ਪੈਣਾ ਸੀ। ਸਮੂਹਿਕ ਵਿਆਹ ਦਾ ਪ੍ਰਬੰਧ ਕਰਨ ਵਾਲੀ ਹੇਤਲਬੇਨ ਨੇ ਦੱਸਿਆ ਕਿ ਡਾਂਗ ਜ਼ਿਲੇ ‘ਚ ਲੋਕ ਸਾਲਾਂ ਤੋਂ ਬਿਨਾਂ ਵਿਆਹ ਦੇ ਹੀ ਰਹਿੰਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ 3 ਸਾਲ ਪਹਿਲਾਂ ਤਕਰੀਬਨ 200 ਤੋਂ ਵਧੇਰੇ ਜੋੜਿਆਂ ਦਾ ਵਿਆਹ ਕਰਵਾਇਆ ਹੈ।

LEAVE A REPLY