ਮੋਦੀ ਦੀ ਮਸ਼ਹੂਰੀ ‘ਤੇ 4,343 ਕਰੋੜ ਖਰਚੇ!

0
216

ਨਵੀਂ ਦਿੱਲੀ (ਟੀਐਲਟੀ ਨਿਊਜ਼) ਬੀਜੇਪੀ ਨੇ ਮਈ 2014 ‘ਚ ਸੱਤਾ ‘ਚ ਆਉਣ ਤੋਂ ਬਾਅਦ ਆਪਣੀ ਮਸ਼ਹੂਰੀ ‘ਤੇ 4,343 ਕਰੋੜ ਰੁਪਏ ਖਰਚ ਕੀਤੇ ਹਨ। ਮੁੰਬਈ ਦੇ ਆਰਟੀਆਈ ਅਧਿਕਾਰੀ ਅਨਿਲ ਗਲਗਲੀ ਵੱਲੋਂ ਪਾਈ ਅਰਜ਼ੀ ਤਹਿਤ ਇਹ ਜਾਣਕਾਰੀ “ਬਿਊਰੋ ਆਫ ਆਊਟਰਿਚ ਕਮਿਊਨੀਕੇਸ਼ਨ” ਏਜੰਸੀ ਨੇ ਦਿੱਤੀ ਹੈ। ਏਜੰਸੀ ਨੇ ਦੱਸਿਆ ਕਿ ਇਹ ਰਾਸ਼ੀ ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਦੇ ਨਾਲ-ਨਾਲ ਆਊਟਡੋਰ ਪ੍ਰਚਾਰ ਲਈ ਖਰਚ ਕੀਤੀ ਗਈ ਹੈ।ਜਾਣਕਾਰੀ ਮੁਤਾਬਕ ਜੂਨ 2014 ਤੋਂ 7 ਦਸੰਬਰ ਦੇ ਦਰਮਿਆਨ ਪ੍ਰਿੰਟ ਮੀਡੀਆ ‘ਚ ਇਸ਼ਤਿਹਾਰਾਂ ‘ਤੇ 1732.15 ਕਰੋੜ ਰੁਪਏ ਖਰਚ ਕੀਤੇ ਗਏ ਜਦਕਿ ਇਲੈਕਟ੍ਰਾਨਿਕ ਮੀਡੀਆ ‘ਤੇ ਜੂਨ 2014 ਤੋਂ 31 ਮਾਰਚ 2018 ਦਰਮਿਆਨ 2079.87 ਕਰੋੜ ਰੁਪਏ ਖਰਚ ਕੀਤੇ ਗਏ। ਜਦਕਿ ਜੂਨ 2014 ਤੋਂ ਜਨਵਰੀ 2018 ਦੇ ਦਰਮਿਆਨ ਆਊਟਡੋਰ ਇਸ਼ਤਿਹਾਰਾਂ ਜਿਵੇਂ ਪੋਸਟਰ, ਬੈਨਰ, ਹੋਰਡਿੰਗ ਆਦਿ ਤੇ 531.24 ਕਰੋੜ ਰੁਪਏ ਖਰਚ ਕੀਤੇ ਗਏ।

LEAVE A REPLY