ਮੋਦੀ ਨੇ ਆਖਰੀ ਸਾਲ ‘ਚ ਸਮ੍ਰਿਤੀ ਨੂੰ ਦਿੱਤਾ ਇੱਕ ਹੋਰ ਝਟਕਾ

0
221

ਨਵੀਂ ਦਿੱਲੀ (ਟੀਐਲਟੀ ਨਿਊਜ਼) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮ੍ਰਿਤੀ ਇਰਾਨੀ ਨੂੰ ਇੱਕ ਹੋਰ ਝਟਕਾ ਦਿੱਤਾ ਹੈ। ਉਨ੍ਹਾਂ ਤੋਂ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀ ਕਮਾਨ ਵਾਪਸ ਲੈਂਦਿਆਂ ਇਹ ਵਿਭਾਗ ਰਾਜਵਰਧਨ ਸਿੰਘ ਰਾਠੌਰ ਨੂੰ ਸੌਂਪ ਦਿੱਤਾ ਹੈ। ਮੋਦੀ ਸਰਕਾਰ ਵਿੱਚ ਸਭ ਤੋਂ ਵੱਧ ਸਮ੍ਰਿਤੀ ਇਰਾਨੀ ਦੇ ਹੀ ਵਿਭਾਗ ਬਦਲੇ ਗਏ ਹਨ। ਉਹ ਹੀ ਸਭ ਤੋਂ ਵੱਧ ਵਿਵਾਦਾਂ ਵਿੱਚ ਰਹੇ ਹਨ।ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀ ਕਮਾਨ ਸੰਭਲਣ ਮਗਰੋਂ ਵੀ ਸਮ੍ਰਿਤੀ ਇਰਾਨੀ ਵਿਵਾਦਾਂ ਵਿੱਚ ਰਹੀ ਹੈ। ਇਸ ਲਈ ਮੋਦੀ ਸਰਕਾਰ ਦੇ ਆਖਰੀ ਸਾਲ ਉਨ੍ਹਾਂ ਨੂੰ ਇਸ ਵਾਰ ਫਿਰ ਬਦਲ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕੈਬਨਿਟ ਵਿੱਚ ਕੀਤੇ ਗਏ ਫੇਰਦਬਲ ਤਹਿਤ ਰੇਲਵੇ ਮੰਤਰੀ ਪੀਯੂਸ਼ ਗੋਇਲ ਨੂੰ ਵਿੱਤ ਮੰਤਰਾਲੇ ਦਾ ਵਧੀਕ ਚਾਰਜ ਦਿੱਤਾ ਗਿਆ ਹੈ।ਸ੍ਰੀਮਤੀ ਇਰਾਨੀ ਦਾ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵਿਚਲਾ ਲਗਪਗ ਇੱਕ ਸਾਲ ਦਾ ਸੇਵਾਕਾਲ ਵਿਵਾਦਾਂ ਵਿੱਚ ਰਿਹਾ ਹੈ। ਉਨ੍ਹਾਂ ਦੇ ਡਿਪਟੀ ਰਹੇ ਰਾਜਵਰਧਨ ਸਿੰਘ ਰਾਠੌਰ ਜਿਨ੍ਹਾਂ ਨੂੰ ਰਾਜ ਮੰਤਰੀ ਦਾ ਚਾਰਜ ਦਿੱਤਾ ਗਿਆ ਸੀ ਨਵੇਂ ਸੂਚਨਾ ਤੇ ਪ੍ਰਸਾਰਣ ਮੰਤਰੀ ਹੋਣਗੇ।ਇਹ ਜਾਣਕਾਰੀ ਰਾਸ਼ਟਰਪਤੀ ਭਵਨ ਵੱਲੋਂ ਜਾਰੀ ਪੱਤਰ ਵਿੱਚ ਦਿੱਤੀ ਗਈ ਹੈ। ਐਸਐਸ ਆਹਲੂਵਾਲੀਆ ਤੋਂ ਪੀਣਯੋਗ ਪਾਣੀ ਤੇ ਸੈਨੀਟੇਸ਼ਨ ਦਾ ਰਾਜ ਮੰਤਰੀ ਵੱਜੋਂ ਮਹਿਕਮਾ ਲੈਕੇ ਇਲੈਕਟ੍ਰੌਨਿਕਸ ਤੇ ਇਨਫਰਮੇਸ਼ਨ ਟੈਕਨਾਲੋਜੀ ਮਹਿਕਮਾ ਦੇ ਦਿੱਤਾ ਗਿਆ ਹੈ। ਇਸੇ ਤਰ੍ਹਾਂ ਐਲਫੌਂਸ ਕਨਾਂਤਨਮ ਤੋਂ ਇਲੈਕਟ੍ਰੌਨਿਕਸ ਤੇ ਇਨਫਰਮੇਸ਼ਨ ਟੈਕਨਾਲੋਜੀ ਮਹਿਕਮਾ ਲੈ ਲਿਆ ਹੈ ਤੇ ਉਹ ਟੂਰਿਜ਼ਮ ਮਹਿਕਮੇ ਦੇ ਰਾਜ ਮੰਤਰੀ ਬਣੇ ਰਹਿਣਗੇ।

LEAVE A REPLY