ਸ਼ਿਮਲਾ ਘੁੰਮਣ ਵਾਲੇ ਸੈਲਾਨੀਆਂ ਲਈ ਅਹਿਮ ਖਬਰ

0
376

ਚੰਡੀਗੜ੍ਹ : ਉੱਤਰ ਭਾਰਤ ‘ਚ ਗਰਮੀ ਵਧਣ ਅਤੇ ਸਕੂਲਾਂ ‘ਚ ਛੁੱਟੀਆਂ ਹੋ ਜਾਣ ਕਾਰਨ ਹੁਣ ਲੋਕਾਂ ਦਾ ਰੁਝਾਨ ਸ਼ਿਮਲਾ ਵਲ ਵਧ ਰਿਹਾ ਹੈ। ਇਸ ਦੇ ਚੱਲਦਿਆਂ ਕਾਲਕਾ-ਸ਼ਿਮਲਾ ‘ਚ ਆਉਣ-ਜਾਣ ਵਾਲੀਆਂ ਤਕਰੀਬਨ ਸਾਰੀਆਂ ਟਰੇਨਾਂ ‘ਚ ਫੁਲ ਹਨ। ਕਈ ਟਰੇਨਾਂ ‘ਚ ਵੇਟਿੰਗ ਵੀ ਮੁੱਹਈਆ ਨਹੀਂ ਹੈ। ਹਾਲਾਂਕਿ ਰੇਲਵੇ ਵਲੋਂ ਯਾਤਰੀਆਂ ਦੀ ਸਹੂਲਤ ਨੂੰ ਧਿਆਨ ‘ਚ ਰੱਖਦਿਆਂ 2 ਸਪੈਸ਼ਲ ਹਾਲੀਡੇਅ ਟਰੇਨਾਂ ਚਲਾਉਣ ਦਾ ਫੈਸਲਾ ਲਿਆ ਗਿਆ ਹੈ। ਟਰੇਨਾਂ ‘ਚ ਭੀੜ ਹੋਣ ਕਾਰਨ ਯਾਤਰੀਆਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
4 ਟਰੇਨਾਂ ‘ਚ ਵੇਟਿੰਗ ਵੀ ਨਹੀਂ
ਕਾਲਕਾ ਤੋਂ ਸ਼ਿਮਲਾ ਜਾਣ ਵਾਲੀਆਂ ਟਰੇਨਾਂ ‘ਚ ਵੇਟਿੰਗ ਹੀ ਨਹੀਂ, ਸਗੋਂ ਕਈ ਟਰੇਨਾਂ ‘ਚ ਨੋ ਰੂਮ ਵੀ ਹੈ। 4 ਟਰੇਨਾਂ ‘ਚ 14 ਤੋਂ 22 ਜੂਨ ਤੱਕ ਵੇਟਿੰਗ ਦੀ ਸਹੂਲਤ ਨਹੀਂ ਹੈ।
ਇਹ ਚਲਾਈਆਂ ਗਈਆਂ ਸਪੈਸ਼ਲ ਟਰੇਨਾਂ
ਗੱਡੀ ਨੰਬਰ 52445 ਕਾਲਕਾ ਤੋਂ ਰੋਜ਼ਾਨਾ ਸਵੇਰੇ 7 ਵਜੇ ਰਵਾਨਾ ਹੋਵੇਗੀ ਅਤੇ ਇਹ ਸ਼ਿਮਲਾ ਦੁਪਹਿਰ 12.15 ‘ਤੇ ਪਹੁੰਚੇਗੀ। ਵਾਪਸੀ ‘ਚ ਗੱਡੀ ਨੰਬਰ 52446 ਸ਼ਿਮਲਾ ਤੋਂ ਦੁਪਹਿਰ 3.50 ਵਜੇ ਚੱਲੇਗੀ ਅਤੇ ਕਾਲਕਾ ਰਾਤ 9.15 ਵਜੇ ਪਹੁੰਚ ਜਾਵੇਗੀ। ਇਸ ਟਰੇਨ ‘ਚ ਫਰਸਟ ਕਲਾਸ ਦੇ 3 ਕੋਚ, ਸੈਕਿੰਡ ਕਲਾਸ ਦੇ 7 ਕੋਚ ਹੋਣਗੇ। ਦੂਜੀ ਟਰੇਨ 52443 ਕਾਲਕਾ ਤੋਂ ਦੁਪਹਿਰ 12.45 ਵਜੇ ਚੱਲੇਗੀ ਅਤੇ ਸ਼ਿਮਲਾ ਸ਼ਾਮ 6.25 ਵਜੇ ਪਹੁੰਚ ਜਾਵੇਗੀ। ਸ਼ਿਮਲਾ ਤੋਂ ਗੱਡੀ ਨੰਬਰ 52444 ਸਵੇਰੇ 9.25 ਵਜੇ ਚੱਲੇਗੀ ਅਤੇ ਕਾਲਕਾ 15.20 ਵਜੇ ਪਹੁੰਚ ਜਾਵੇਗੀ। ਇਸ ਟਰੇਨ ‘ਚ ਫਰਸਟ ਕਲਾਸ ਦੇ 5 ਕੋਚ ਅਤੇ ਸੈਕਿੰਡ ਕਲਾਸ ਦੇ 2 ਕੋਚ ਸ਼ਾਮਲ ਕੀਤੇ ਗਏ ਹਨ।

LEAVE A REPLY