ਪੁਲਿਸ ਵਾਲੇ ਦੀ ਕਲਾਕਾਰੀ ਨੇ ਵਿਖਾਇਆ ਜਲਵਾ

0
219

ਚੰਡੀਗੜ੍ਹ (ਟੀਐਲਟੀ ਨਿਊਜ਼) ਆਮ ਤੌਰ ’ਤੇ ਲੋਕ ਸ਼ਿਕਾਇਤਾਂ ਕਰਦੇ ਹਨ ਕਿ ਸਾਡੇ ਦੇਸ਼ ਵਿੱਚ ਟ੍ਰੈਫਿਕ ਨਿਯਮਾਂ ਦਾ ਪਾਲਣ ਨਹੀਂ ਕੀਤਾ ਜਾਂਦਾ ਤੇ ਇਸ ਸਬੰਧੀ ਟ੍ਰੈਫਿਕ ਪੁਲਿਸ ਦੇ ਮੁਲਾਜ਼ਮਾਂ ’ਤੇ ਨਿਸ਼ਾਨੇ ਕੱਸੇ ਜਾਂਦੇ ਹਨ ਕਿ ਉਹ ਆਪਣੀ ਡਿਊਟੀ ਪ੍ਰਤੀ ਚੌਕਸ ਨਹੀਂ ਹਨ। ਟ੍ਰੈਫਿਕ ਨਿਯਮ ਤੋੜਨ ਵਾਲੇ ਲੋਕ ਟ੍ਰੈਫਿਕ ਪੁਲਿਸ ਨੂੰ ਰਿਸ਼ਵਤ ਦੇ ਕੇ ਆਸਾਨੀ ਨਾਲ ਛੁੱਟ ਜਾਂਦੇ ਹਨ ਪਰ ਪਰ ਪੰਜਾਬ ਦੇ ਇੱਕ ਟ੍ਰੈਫਿਕ ਪੁਲਿਸ ਵਾਲੇ ਨੇ ਇਸ ਸਮੱਸਿਆ ਦੇ ਹੱਲ ਲਈ ਵੱਖਰਾ ਹੀ ਤਰੀਕਾ ਅਪਣਾਇਆ ਹੈ।ਇੰਟਰਨੈੱਟ ’ਤੇ ਇੱਕ ਵੀਡੀਓ ਵਾਇਰਲ ਹੋਇਆ ਹੈ ਜਿਸ ਵਿੱਚ ਇੱਕ ਟ੍ਰੈਫਿਕ ਪੁਲਿਸ ਮੁਲਾਜ਼ਮ ਗਾਣਾ ਗਾ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦੇ ਰਿਹਾ ਹੈ। ਉਹ ਇਹ ਵੀ ਦੱਸ ਰਿਹਾ ਹੈ ਕਿ ਜੇ ਕੋਈ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰੇਗਾ ਤਾਂ ਉਸ ਨੂੰ ਜ਼ੁਰਮਾਨਾ ਹੋਵੇਗਾ। ਪੁਲਿਸ ਵਾਲੇ ਦੇ ਗਾਣੇ ਦੇ ਬੋਲ ਕੁਝ ਇਸ ਤਰ੍ਹਾਂ ਹਨ-

“ਹਾਰਨ ਫੇਰ ਵਜਾਇਆ, ਤੇਰਾ ਚਲਾਨ ਕਰਾਂ ਦਿਆਂਗੀ, ਬਿਨ੍ਹਾਂ ਗੱਲ ਤੋਂ ਹਾਰਨ ਕਿਉਂ ਵਜਾਈ ਜਾਨਾਂ ਏਂ, ਜ਼ੁਰਮਾਨਾ ਇੱਕ ਹਜ਼ਾਰ ਦਏਗਾ, ਖੜਾ ਸਿਪਾਹੀ।”

LEAVE A REPLY