ਫਲਾਈ ਉਡਾਨ ਜਿੰਦਗੀ ਕੀ ਪਲੇਅ ਵੇ ਨੇ ਮਨਾਇਆ ਮਦਰ ਡੇ

0
228

ਜਲੰਧਰ (ਰਮੇਸ਼ ਗਾਬਾ) ਸਮਾਜ ਸੇਵੀ ਸੰਸਥਾ ਫਲਾਈ ਉਡਾਨ ਜਿੰਦਗੀ ਕੀ ਟਰੱਸਟ ਵੱਲੋਂ ਲੜਕੀਆਂ ਦੇ ਲਈ ਸ਼ੁਰੂ ਕੀਤੇ ਗਏ ਫ੍ਰੀ ਪਲੇਅ ਵੇ ਵਿੱਚ ਮਦਰ ਡੇ ਮਨਾਇਆ ਗਿਆ। ਜਿਸ ਵਿੱਚ ਮੁੱਖ ਤੌਰ ਤੇ ਹਰਸ਼ ਗੁਪਤਾ, ਸੁਰਿੰਦਰ ਮਹਾਜਨ ਅਤੇ ਵਿੰਗ ਕਮਾਂਡਰ ਅਮਰਜੀਤ ਸਿੰਘ ਪਹੁੰਚੇ। ਟਰੱਸਟ ਦੇ ਚੇਅਰਮੈਨ ਪੰਕਜ ਮਹਿਤਾ ਨੇ ਦੱਸਿਆ ਕਿ ਮਦਰ ਡੇ ਤੇ ਸਾਰੇ ਬੱਚਿਆਂ ਨੂੰ ਸੈਂਡਲ ਅਤੇ  ਉਨਾਂ ਦੀਆਂ ਮਾਤਾਵਾਂ ਨੂੰ ਹੈਡ ਪਰਸ ਦਿੱਤੇ ਗਏ। ਉਨਾਂ ਕਿਹਾ ਕਿ ਮਾਂ ਰੂਪੀ ਸ਼ਬਦ ਉਚਾਰਣ ਮਾਤਰ ਹੀ ਸਾਰੇ ਕਸ਼ਟ ਦੂਰ ਹੋ ਜਾਂਦੇ ਹਨ। ਮਾਂ ਦਾ ਪਿਆਰ ਨਾਲ ਛੂਹਣਾ ਹੀ ਸਾਰੇ ਦੁੱਖ ਦਰਦ ਦੂਰ ਕਰ ਦਿੰਦਾ ਹੈ। ਮਾਂ ਦਾ ਪਿਆਰ ਬੱਚਿਆਂ ਦੇ ਲਈ ਅਮ੍ਰਿਤ ਦੇ ਸਮਾਨ ਹੈ।

4f6cb417-dfd8-40ca-8fef-a53a86aaea67

LEAVE A REPLY