ਫੇਰ ਕੈਂਸਲ ਹੋਇਆ ਬਠਿੰਡਾ-ਜ਼ੀਰਕਪੁਰ-ਅੰਮ੍ਰਿਤਸਰ ਹਾਈਵੇ ਦਾ ਉਦਘਾਟਨ ਸਮਾਰੋਹ

0
275

ਬਠਿੰਡਾ-ਜ਼ੀਰਕਪੁਰ (ਟੀਐਲਟੀ ਨਿਊਜ਼) ਬਠਿੰਡਾ-ਅੰਮ੍ਰਿਤਸਰ ਹਾਈਵੇ ਦਾ ਅੱਜ ਹੋਣ ਵਾਲਾ ਉਦਘਾਟਨ ਸਮਾਰੋਹ ਇਕ ਵਾਰ ਫੇਰ ਕੈਂਸਲ ਹੋ ਗਿਆ ਹੈ। ਇਸ ਕੌਮੀ ਮਾਰਗ ਦਾ ਉਦਘਾਟਨ ਕੇਂਦਰੀ ਟਰਾਸੰਪੋਰਟ ਮੰਤਰੀ ਸ੍ਰੀ ਨਿਤਿਨ ਗਡਕਰੀ ਨੇ ਅੱਜ ਕਰਨਾ ਸੀ। ਇਸ ਸਮਾਰੋਹ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਵੱਡੇ ਨੇਤਾਵਾਂ ਦੇ ਆਉਣ ਦੀ ਸੰਭਾਵਨਾ ਸੀ। ਜਿਸ ਦੀ ਖੇਤਰ ਦੇ ਲੋਕਾਂ ਨੂੰ ਕਾਫੀ ਸਮੇਂ ਤੋਂ ਉਡੀਕ ਸੀ। ਪਰ ਪਰ ਅੱਜ ਸਵੇਰੇ ਇਹ ਸਮਾਗਮ ਕੈਂਸਲ ਕਰ ਦੇਤਾ ਗਿਆ। ਇਸ ਦਾ ਕਾਰਨ ਇਹ ਦੱਸਿਆ ਗਿਆ ਕਿ ਮੌਸਮ ਦੀ ਖਰਾਬੀ ਕਾਰਨ ਕੇਂਦਰੀ ਮੰਤਰੀ ਨਿਡਿਨ ਗਡਕਰੀ ਨੂੰ ਫਲਾਈਟ ਨਹੀਂ ਮਿਲ ਸਕੀ ਹੈ। ਉਧਰੋਂ ਇਸ ਸਮਾਰੋਹ ਦੇ ਨਾਲ ਹੀ ਅਕਾਲੀ ਦਲ ਵਲੋਂ ਵੀ ਇਕ ਵੱਖਰਾ ਧੰਨਵਾਦ ਸਮਾਗਮ ਰੱਖਿਆ ਗਿਆ ਸੀ। ਜਿਸ ‘ਚ ਕੇਂਦਰੀ ਸਰਕਾਰ ਦਾ ਇਸ ਕੌਮੀ ਸ਼ਾਹ ਰਾਹ ਦੀ ਉਸਾਰੀ ਲਈ ਧੰਨਵਾਦ ਕੀਤਾ ਜਾਣਾ ਸੀ। ਇਸ ਸਮਾਰੋਹ ‘ਚ ਸੁਖਬੀਰ ਬਾਦਲ ਸਹਿਤ ਕਈ ਵੱਡੇ ਨੇਤਾ ਪੰਹੁਚ ਰਹੇ ਹਨ। ਸ੍ਰੀ ਨਿਤਿਨ ਗਡਕਰੀ ਨੇ ਵੀ ਪਹਿਲਾਂ ਇਸੇ ਹੀ ਸਮਾਰੋਹ ‘ਚ ਜਾਣਾ ਸੀ। ਜਿਸ ਤੋਂ ਬਾਅਦ ਉਦਘਾਟਨ ਸਮਾਰੋਹ ਦਾ ਪ੍ਰੋਗਰਾਮ ਸੀ। ਉਦਘਾਟਨ ਸਮਾਰੋਹ ਲਈ ਪੰਡਾਲ ਲੱਗ ਚੁੱਕੇ ਸਨਸ਼। ਗਲੀਚੇ ਵਿਛਾਏ ਜਾ ਚੁੱਕੇ ਸਨ ਅਤੇ ਕੁਰਸੀਆਂ ਵੀ ਲੱਗ ਚੁੱਕੀਆਂ ਸਨ। ਸਮਾਰੋਹ ਕੈਂਸਲ ਹ ਜਾਣ ਤੋਂ ਬਾਅਦ ਸਾਰਾ ਸਾਮਾਨ ਸਮੇਟਨਾ ਸ਼ੁਰੂ ਕਰ ਦਿੱਤਾ ਗਿਆ। ਇਸ ਤੋ ਪਹਿਲਾਂ ਵੀ ਇਕ ਵਾਰ ਇਹ ਸਮਾਰੋਹ ਕੈਂਸਲ ਹੋ ਗਿਆ ਸੀ। ਉਧਰੋਂ ਜਾਣਕਾਰੀ ਮਿਲੀ ਹੈ ਕਿ ਧੰਨਵਾਦ ਸਮਾਰੋਹ ਮਿਥੇ ਪ੍ਰੋਗਰਾਮ ਮੁਤਾਬਕ ਹੋ ਰਿਹਾ ਹੈ। ਉਸ ਨੂੰ ਕੈਂਸਲ ਨਹੀਂ ਕੀਤੀ ਗਿਆ ਹੈ। ਇਸ ਤਰ੍ਹਾਂ ਕੌਮੀ ਕਾਜ ਮਾਰਗ ਰਾਜਨੀਤਿ ਦੀ ਭੇਂਟ ਚੜ੍ਹਦਾ ਜਾਪ ਰਿਹਾ ਸੀ। ਇਸ ਕੋਮੀ ਮਾਰਗ ਦੀ ਉਸਾਰੀ ਦਾ ਕੰਮ ਪਿਛਲੀ ਸਰਕਾਰ ਸਮੇਂ ਆਰੰਭ ਹੋਇਆ ਸੀ ਜੋ ਕਿ ਹੁਣ ਪੂਰਨ ਹੋਇਆ ਹੈ। ਅਕਾਲੀ ਭਾਜਪਾ ਅਤੇ ਕਾਂਗਰਸ ਦੋਵਾਂ ਪਾਰਟੀਆਂ ‘ਚ ਇਸ ਕੋਮੀ ਮਾਰਗ ਬਣਾਏ ਜਾਣ ਦਾ ਸਿਹਰਾ ਆਪਣੇ ਸਿਰ ਲੈਣ ਲਈ ਹੋੜ੍ਹ ਲੱਗੀ ਹੋਈ ਸੀ।

LEAVE A REPLY