ਦਰਵੇਸ਼ ਪਿੰਡ ਵਿਖੇ 3.10 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦੀ ਉਸਾਰੀ ਦਾ ਮਾਨ ਨੇ ਕਰਵਾਇਆ ਸ਼ੁਭ ਆਰੰਭ

0
296

* ਬਾਕੀ ਰਹਿੰਦੇ ਵਿਕਾਸ ਕਾਰਜ ਪੂਰੇ ਕਰਾਉਣ ਦਾ ਦਿੱਤਾ ਭਰੋਸਾ
ਫਗਵਾੜਾ (ਸ਼ਿਵ ਕੌੜਾ) ਫਗਵਾੜਾ ਦੇ ਨਜਦੀਕੀ ਦਰਵੇਸ਼ ਪਿੰਡ ਵਿਖੇ ਬਾਬਾ ਪੁਰਾਣੇ ਸ਼ਾਹ ਦੀ ਦਰਗਾਹ ਤੱਕ 3.10 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦੀ ਉਸਾਰੀ ਦਾ ਕੰਮ ਅੱਜ ਸਾਬਕਾ ਕੈਬਿਨੇਟ ਮੰਤਰੀ ਅਤੇ ਜਿਲ•ਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਮਾਨ ਵਲੋਂ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਉਹਨਾਂ ਕਿਹਾ ਕਿ ਇਸ ਸੜਕ ਦੀ ਮੰਗ ਕਾਫੀ ਲੰਬੇ ਸਮੇਂ ਤੋ ਕੀਤੀ ਜਾ ਰਹੀ ਸੀ ਅਤੇ ਹੁਣ ਜਲਦੀ ਹੀ ਸੜਕ ਬਣ ਕੇ ਤਿਆਰ ਹੋ ਜਾਵੇਗੀ ਜਿਸ ਨਾਲ ਪਿੰਡ ਵਾਸੀਆਂ ਨੂੰ ਖਾਸ ਤੌਰ ਤੇ ਮੀਂਹ ਕਿਣੀ ਵਿਚ ਦਰਗਾਹ ਵਿਖੇ ਆਉਣ ਜਾਣ ਵਾਲੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ। ਉਹਨਾਂ ਭਰੋਸਾ ਦਿੱਤਾ ਕਿ ਪਿੰਡ ਦੇ ਬਾਕੀ ਰਹਿੰਦੇ ਵਿਕਾਸ ਦੇ ਕੰਮ ਵੀ ਪਹਿਲ ਦੇ ਅਧਾਰ ਤੇ ਪੂਰੇ ਕਰਵਾਏ ਜਾਣਗੇ। ਇਸ ਮੌਕੇ ਇਸ ਮੌਕੇ ਬੀ.ਡੀ.ਪੀ.ਓ. ਜਸਬੀਰ ਸਿੰਘ ਮਿਨਹਾਸ, ਦਿਹਾਤੀ ਕਾਂਗਰਸ ਪ੍ਰਧਾਨ ਬਲਾਕ ਫਗਵਾੜਾ ਦਲਜੀਤ ਰਾਜੂ ਦਰਵੇਸ਼ ਪਿੰਡ, ਸੁਰਿੰਦਰ ਕੁਮਾਰ ਏ.ਪੀ.ਓ., ਪੰਚਾਇਤ ਸਕੱਤਰ ਮਲਕੀਤ ਚੰਦ, ਸੰਤੋਖ ਕੁਮਾਰ, ਗੁਰਤੇਜ ਸਿੰਘ ਤੇਜਾ, ਅਮਰੀਕ ਸਿੰਘ, ਭੁਪਿੰਦਰ ਸਿੰਘ ਖਹਿਰਾ, ਸੁਖਵਿੰਦਰ ਪਾਲ ਪੰਚ, ਸਿਮਰ ਕੁਮਾਰ ਪੰਚ, ਡਾ. ਚਰਨਜੀਤ ਪੰਚ, ਮਨਜੀਤ ਸਿੰਘ ਢੰਡਾ ਪੰਚ, ਵਿਜੇ ਕੁਮਾਰ ਪੰਚ, ਦਲਜੀਤ ਪੰਚ, ਰੇਸ਼ਮ ਸਿੰਘ ਲੰਬੜਦਾਰ, ਅਮਰਜੀਤ ਸਿੰਘ, ਬਚਨ ਸਿੰਘ, ਬਲਵੀਰ ਕੁਮਾਰ, ਜਰਨੈਲ ਸਿੰਘ ਜੈਲਾ ਉੱਚਾ ਪਿੰਡ, ਦਰਸ਼ੀ ਉੱਚਾ ਪਿੰਡ, ਜਸਕਰਨ ਕੁਮਾਰ ਆਦਿ ਤੋਂ ਇਲਾਵਾ ਹੋਰ ਪਤਵੰਤੇ ਹਾਜਰ ਸਨ। ਤਸਵੀਰ – ਪਿੰਡ ਦਰਵੇਸ਼ ਵਿਖੇ ਸੜਕ ਦੀ ਉਸਾਰੀ ਦੇ ਕੰਮ ਦਾ ਸ਼ੁਭ ਆਰੰਭ ਕਰਵਾਉਂਦੇ ਹੋਏ ਜੋਗਿੰਦਰ ਸਿੰਘ ਮਾਨ ਤੇ ਨਾਲ ਹਨ ਦਲਜੀਤ ਰਾਜੂ ਦਰਵੇਸ਼ ਪਿੰਡ, ਬੀ.ਡੀ.ਪੀ.ਓ. ਜਸਬੀਰ ਸਿੰਘ ਮਿਨਹਾਸ, ਏ.ਪੀ.ਓ. ਸੁਰਿੰਦਰ ਸਿੰਘ ਤੇ ਹੋਰ।

LEAVE A REPLY