ਸਰਕਾਰੀ ਪ੍ਰਾਇਮਰੀ ਸਕੂਲ ਚੱਕ ਖੁਰਦ ਵਿਖੇ ਬਣਾਇਆ ਹਰਬਲ ਗਾਰਡਨ ਪੰਛੀਆਂ ਲਈ ਲਾਏ ਮਸਨੂਈ ਆਲਣੇ

0
380

ਜਲੰਧਰ (ਰਮੇਸ਼ ਗਾਬਾ)  ਪੰਛੀ ਬਚਾਓ-ਫ਼ਰਜ਼ ਨਿਭਾਓ, ਰੁੱਖ ਲਾਓ-ਧਰਤੀ ਬਚਾਓ’ ਮੁਹਿੰਮ ਤਹਿਤ ‘ਬੀੜ’ ਸੁਸਾਇਟੀ ਅਤੇ  ਬਾਬੇ ਸ਼ਹੀਦ ਸਪੋਰਟਸ ਕਲੱਬ ਚੱਕ ਖੁਰਦ ਦੁਆਰਾ ਹੈਡ ਟੀਚਰ ਹਰਪ੍ਰੀਤ ਕੌਰ ਦੀ ਅਗਵਾਈ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਚੱਕ ਖੁਰਦ ਵਿਖੇ ਹਰਬਲ ਗਾਰਡਨ ਬਣਾਇਆ ਗਿਆ। ਹਰਬਲ ਗਾਰਡਨ ਵਿਚ ਅਸ਼ਵਗੰਧਾ, ਤੁਲਸੀ, ਸਤਾਵਰ, ਲੈਮਨ, ਗ੍ਰਾਸ ਕੜੀ ਪੱਤਾ ਆਦਿ ਵਰਗੇ ਪੱਚੀ  ਕਿਸਮ ਦੇ ਬੂਟੇ ਲਾਏ ਗਏ ਅਤੇ ਬੂਟਿਆਂ ਨਾਲ ਨਾਮ ਵਾਲੀਆਂ ਤਖ਼ਤੀਆਂ ਵੀ ਲਾਈਆਂ ਗਈਆਂ। ਬੱਚਿਆਂ ਦੀ ਜਾਣਕਾਰੀ ਲਈ ਬੂਟਿਆਂ ਦੀ ਵਿਸ਼ੇਸ਼ ਜਾਣਕਾਰੀ ਵਾਲਾ ਇੱਕ ਵੱਡਾ ਫਲੈਕਸ ਵੀ ਹਰਬਲ ਗਾਰਡਨ ਦੇ ਨਾਲ਼ ਕੰਧ ਤੇ ਲਾਇਆ ਗਿਆ। ਪਿੰਡ ਦੇ ਨੌਜਵਾਨਾ ਦੁਆਰਾ ਬੂਟੇ ਲਾਉਣ, ਪਾਣੀ ਬਚਾਉਣ ਤੇ ਪੌਲੀਥੀਨ ਘਟਾਉਣ ਦਾ ਸੰਦੇਸ਼ ਦਿੱਤਾ ਗਿਆ ਇਸ ਦੇ ਨਾਲ ਹੀ ਪੰਛੀਆਂ ਲਈ ਵੱਖ-ਵੱਖ ਕਿਸਮ ਦੇ ਆਲ੍ਹਣੇ ਵੀ ਲਾਏ ਗਏ। ਆਲ੍ਹਣੇ ਲਾਉਣ ਅਤੇ ਹਰਬਲ ਗਾਰਡਨ ਬਨਾਉਣ ਲਈ ਪਿੰਡ ਦੇ ਨੌਜਵਾਨਾ ਨੇ ਸਹਿਯੋਗ ਦੇਣ ਦੇ ਨਾਲ ਨਾਲ ਭਾਰੀ ਉਤਸ਼ਾਹ ਦਿਖਾਇਆ। ਸਕੂਲ ਸਟਾਫ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੁਆਰਾ ਪਿਛਲੇ ਸਾਲ ਵੀ ਕੁਝ ਆਲ੍ਹਣੇ ਟੰਗੇ ਗਏ ਸਨ ਜਿੰਨ੍ਹਾਂ ਦੇ ਨਤੀਜੇ ਬਹੁਤ ਸਾਰਥਕ ਰਹੇ ਤੇ ਸਾਰੇ ਆਲ੍ਹਣਿਆਂ ਵਿਚ ਪੰਛੀਆਂ ਨੇ ਬਸੇਰਾ ਕਰ ਲਿਆ। ਇਸ ਮੌਕੇ ਗੁਰਨਾਮ ਡੱਬ,ਐਚ.ਐਸ.ਰੰਧਾਵਾ, ਹਰਜੀਤ ਸਿੰਘ ਜੀਤਾ, ਬਲਵਿੰਦਰ ਸਿੰਘ, ਦਲਵੀਰ ਸਿੰਘ ਦੀਰਾ, ਕੁਲਦੀਪ ਸਿੰਘ, ਨਾਨਕ ਸਿੰਘ ਜਸਕਰਣ ਸਿੰਘ, ਕੁਲਵਿੰਦਰ ਸਿੰਘ ਕਿੰਦਾ, ਸੁਖਵਿੰਦਰ ਸਿੰਘ, ਐਨ.ਆਰ.ਆਈ.ਵੀਰਾਂ ਨੇ ਵਾਤਾਵਰਨ ਸੰਬੰਧੀ ਸੇਵਾ ਕਾਰਜਾਂ ਵਿਚ ਅਹਿਮ ਭੂਮਿਕਾ ਨਿਭਾਈ।

LEAVE A REPLY