ਵਾਰਡ ਨੰ. 66 ਦੇ ਜੈਨ ਨਗਰ ਵਿੱਚ ਹੰਗਾਮਾ, ਕੌਸਲਰ ਰੌਨੀ ਦੀ ਅਗਵਾਈ ਵਿੱਚ ਲੋਕਾਂ ਨੇ ਘੇਰੀ ਨਿਗਮ ਦੀ ਗੱਡੀ

0
308

ਜਲੰਧਰ (ਰਮੇਸ਼ ਗਾਬਾ) ਵਾਰਡ ਨੰ. 66 ਦੇ ਅਧੀਨ ਪੈਂਦੀ ਜੈਨ ਕਲੋਨੀ  ਵਿੱਚ ਅੱਜ ਉਸ ਵੇਲੇ ਹੰਗਾਮਾ ਖੜਾ ਹੋ ਗਿਆ ਜਦੋਂ ਸੜਕਾਂ ਦਾ ਪੈਚਵਰਕ ਕਰਨ ਆਈ ਨਿਗਮ ਦੀ ਗੱਡੀ ਇਕ ਕਾਂਗਰਸੀ ਨੇਤਾ ਦੇ ਫੋਨ ਵਾਪਸ ਜਾਣ ਲੱਗੀ। ਜਿਸ ਤੇ ਰੋਸ਼ ਕੌਸਲਰ ਦਵਿੰਦਰ ਸਿੰਘ ਰੋਨੀ ਦੀ ਅਗਵਾਈ ਵਿੱਚ ਲੋਕਾਂ ਨੇ ਗੱਡੀ ਨੂੰ ਘੇਰ ਲਿਆ। ਰੋਸ਼ ਜਤਾਉਦੇ ਹੋਏ ਇਲਾਕਾ ਕਾਂਗਰਸ ਦਵਿੰਦਰ ਸਿੰਧ ਰੌਨੀ ਇਲਾਕਾ ਨਿਵਾਸੀ ਮਨਬੀਰ ਸਿੰਘ ਪਾਰੂਲ, ਭੋਲਾ, ਗੋਲਡੀ, ਮੀਕਾ, ਵਿੱਕੀ, ਜੇ.ਪੀ. ਸਿੰਘ, ਲੱਕੀ, ਰਾਜੇਸ਼ ਨਾਗਪਾਲ, ਦੀਪੂ ਅਤੇ ਹੋਰਾਂ ਨੇ ਕਿਹਾ ਕਿ ਉਨ੍ਹਾਂ ਦੇ ਖੇਤਰ ਦੀਆਂ ਸੜਕਾਂ ਬਹੁਤ ਖਰਾਬ ਸਥਿਤੀ ਵਿਚ ਹਨ।  ਅੱਜ ਨਿਗਮ ਪ੍ਰਸ਼ਾਸ਼ਨ ਵੱਲੋਂ ਪੈਚ ਵਰਕ ਦੇ ਲਈ ਗੱਡੀ ਭੇਜੀ ਪਰ ਪੈਚ ਵਰਕ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਗੱਡੀ ਵਾਪਸ ਜਾਣ ਲੱਗੀ। ਜਦੋਂ ਜੇ ਈ ਪਵਨ ਤੋ2 ਪੁਛਿਆ ਤਾਂ ਉਨਾਂ ਨੇ ਕਿਹਾ ਕਿ ਕਾਂਗਰਸੀ ਨੇਤਾ ਦਾ ਫੋਨ ਆਇਆ ਹੈ ਕਿ ਪੈਚ ਵਰਕ ਦੀ ਜਰੂਰਤ ਨਹੀ ਹੈ। ਇਸ ਲਈ ਵਾਪਸ ਜਾ ਰਹੇ ਹਾਂ।

c357f071-2db3-48c5-a429-41738516ebc0 a9e3aa40-fc98-46f7-8b9c-bbc4d72eef75

LEAVE A REPLY