ਪ੍ਰੇਮੀ ਜੋੜਾ ਦੱਸ ਨੌਜਵਾਨ ਮੁੰਡੇ-ਕੁੜੀ ਨੂੰ ਬੁਰੀ ਤਰ੍ਹਾਂ ਕੁੱਟਿਆ

0
291

ਫਤਿਹਾਬਾਦ (ਟੀਐਲਟੀ ਨਿਊਜ਼) ਫਤਿਹਾਬਾਦ ਦੇ ਭੂਨਾ ਕਸਬੇ ਦੇ ਹੋਟਲ ਬਾਹਰ ਕੁੜੀ-ਮੁੰਡੇ ਨੂੰ ਪ੍ਰੇਮੀ ਜੋੜਾ ਦੱਸ ਕੇ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਮਾਮਲੇ ਸਾਹਮਣੇ ਆਇਆ ਹੈ। ਮੁੰਡੇ ਨਾਲ ਮਾਰ-ਕੁਟਾਈ ਕਰਨ ਤੇ ਕੁੜੀ ਨੂੰ ਅਸ਼ਲੀਲ ਗਾਲਾਂ ਕੱਢ ਕੇ ਬੇਇੱਜ਼ਤ ਕੀਤੇ ਜਾਣ ਦੇ ਦੋ ਵੀਡੀਓ ਵਾਇਰਲ ਹੋਏ ਹਨ।ਇੱਥੋਂ ਤੱਕ ਕਿ ਕੁੜੀ ਤੋਂ ਜ਼ਮੀਨ ‘ਤੇ ਲਕੀਰਾਂ ਕਢਵਾ ਕੇ ਮੁਆਫ਼ੀ ਵੀ ਮੰਗਵਾਈ ਗਈ। ਹਾਲਾਕਿ ਉਸ ਨੇ ਬਾਅਦ ‘ਚ ਉਥੋਂ ਭੱਜ ਕੇ ਆਪਣੀ ਜਾਨ ਬਚਾਈ। ਪੁਲਿਸ ਨੇ ਵਾਇਰਲ ਵੀਡੀਓ ਤੇ ਇਸ ਦੇ ਸਬੰਧ ‘ਚ ਪ੍ਰਾਪਤ ਸ਼ਿਕਾਇਤ ਦੇ ਆਧਾਰ ਤੇ ਮਾਰ-ਕੁਟਾਈ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।ਫਤਿਹਾਬਾਦ ਦੇ ਡੀਐਸਪੀ ਜਗਦੀਸ਼ ਕਾਜਲਾ ਨੇ ਦੱਸਿਆ ਕਿ ਇਹ ਵਾਇਰਲ ਵੀਡੀਓ ਭੂਨਾ ਇਲਾਕੇ ਦਾ ਹੈ ਤੇ ਮਾਮਲੇ ਦੀ ਸ਼ਿਕਾਇਤ ਦਰਜ ਕਰ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

LEAVE A REPLY