ਦੂਜੇ ਪਤੀ ਦੇ ਦੋ ਬੱਚਿਆਂ ਦੇ ਕਾਤਲ ਨੂੰ ਸਜ਼ਾ-ਏ-ਮੌਤ

0
216

ਰੋਪੜ (ਟੀਐਲਟੀ ਨਿਊਜ਼) ਜ਼ਿਲ੍ਹਾ ਅਦਾਲਤ ‘ਚ ਅੱਜ ਸੈਸ਼ਨ ਜੱਜ ਬੀਐਸ ਸੰਧੂ ਨੇ 28 ਸਾਲਾ ਵਿਅਕਤੀ ਨੂੰ ਆਪਣੇ ਨਾਲ ਲਿਵ ਇਨ ਰਿਸ਼ਤੇ ‘ਚ ਰਹਿ ਰਹੀ ਔਰਤ ਦੇ ਦੋ ਪੁੱਤਰਾਂ ਨੂੰ ਕਤਲ ਕਰਨ ਦੇ ਦੋਸ਼ਾਂ ਹੇਠ ਫਾਂਸੀ ਦੀ ਸਜ਼ਾ ਸੁਣਾਈ। ਇਹ ਮਾਮਲਾ ਦਸੰਬਰ, 2017 ਦਾ ਹੈ ਜਦੋਂ ਮੇਰਠ ਜ਼ਿਲ੍ਹੇ ਨਾਲ ਸਬੰਧਤ ਦੋਸ਼ੀ ਅਸ਼ੋਕ ਕੁਮਾਰ ਉਰਫ਼ ਪਿੰਟੂ ਨੇ ਦੋ ਸਕੇ ਭਰਾਵਾਂ 6 ਸਾਲਾ ਸ਼ਿਵਮ ਤੇ 10 ਸਾਲਾ ਮਾਨਵ ਨੂੰ ਨਹਿਰ ‘ਚ ਧੱਕਾ ਦੇ ਦਿੱਤਾ ਸੀ। ਬੱਚਿਆਂ ਦੀ ਮਾਂ ਰਜਨੀ ਦੇ ਚਾਰ ਵਿਆਹ ਹੋਏ ਸਨ। ਇਹ ਬੱਚੇ ਉਸ ਦੇ ਦੂਜੇ ਤੇ ਤੀਜੇ ਵਿਆਹ ਦੇ ਸਨ। ਰਜਨੀ ਦੇ ਚੌਥੇ ਪਤੀ ਮਨੋਜ ਤੋਂ ਵੱਖ ਹੋਣ ਤੋਂ ਬਾਅਦ ਵੀ ਰਜਨੀ ਦਾ ਉਸ ਨੂੰ ਲਗਾਤਾਰ ਮਿਲਣਾ ਜਾਰੀ ਸੀ। ਇਸ ਗੱਲ ਤੋਂ ਪਿੰਟੂ ਖਾਰ ਖਾਂਦਾ ਸੀ। ਪਿੰਟੂ ਇਸ ਗੱਲ ਤੋਂ ਵੀ ਖਫ਼ਾ ਸੀ ਕਿ ਰਜਨੀ ਨੇ ਉਸ ਨਾਲ ਬੱਚਾ ਲੈਣ ਦਾ ਪ੍ਰਸਤਾਵ ਠੁਕਰਾ ਦਿੱਤਾ ਸੀ। ਸੋ ਉਸ ਨੇ ਮਨੋਜ ਤੇ ਬੱਚਿਆਂ ਤੋਂ ਛੁਟਕਾਰੇ ਲਈ ਬੱਚਿਆਂ ਨੂੰ ਨਹਿਰ ‘ਚ ਧੱਕਾ ਦੇ ਦਿੱਤਾ। ਜਦੋਂ ਸਕੂਲ ਗਏ ਬੱਚੇ ਘਰ ਨਾ ਪਰਤੇ ਤਾਂ ਰਜਨੀ ਨੇ ਪੁਲਿਸ ਨੂੰ ਸੂਚਿਤ ਕੀਤਾ। ਇਸ ਤੋਂ ਤਿੰਨ ਦਿਨ ਬਾਅਦ ਪੁਲਿਸ ਨੇ ਬੱਚਿਆਂ ਦੀਆਂ ਲਾਸ਼ਾਂ ਸਤਲੁਜ ਦਰਿਆ ‘ਚੋਂ ਬਰਾਮਦ ਕੀਤੀਆਂ।

LEAVE A REPLY