ਬਠਿੰਡਾ ‘ਚ ਭਿੜੇ ਦੋ ਗੁੱਟ, ਅੱਧੀ ਦਰਜਨ ਤੋਂ ਵੱਧ ਪੁੱਜੇ ਹਸਪਤਾਲ

0
224

ਬਠਿੰਡਾ: ਦੇਰ ਰਾਤ ਮਹਿਣਾ ਚੌਕ ਇਲਾਕੇ ਵਿੱਚ ਦੋ ਪਰਿਵਾਰਾਂ ਦੀ ਖ਼ੂਨੀ ਝੜਪ ਵਿੱਚ ਤਕਰੀਬਨ ਅੱਧੀ ਦਰਜਨ ਲੋਕ ਜ਼ਖ਼ਮੀ ਹੋ ਗਏ। ਫੱਟੜਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਵੇਖਦਿਆਂ ਫ਼ਰੀਦਕੋਟ ਰੈਫਰ ਕਰ ਦਿੱਤਾ ਗਿਆ।ਮਹਿਣਾ ਚੌਕ ਸਥਿਤ ਸੀੜੀਆਂ ਵਾਲਾ ਮੁਹੱਲੇ ਵਿੱਚ ਦੋ ਗੁਆਂਢੀਆਂ ਦਾ ਕਈ ਦਿਨਾਂ ਤੋਂ ਚੱਲਦਾ ਆ ਰਿਹਾ ਝਗੜਾ ਬੀਤੀ ਦੇਰ ਰਾਤ ਖ਼ੂਨੀ ਰੂਪ ਧਾਰਨ ਕਰ ਗਿਆ। ਝਗੜਾ ਪੁਲਿਸ ਮੁਲਾਜ਼ਮ ਦੇ ਉਸ ਦੇ ਗੁਆਂਢੀ ਵਿਚਕਾਰ ਹੋਇਆ ਸੀ ਪਰ ਦੇਖਦੇ ਹੀ ਦੇਖਦੇ ਦੋਵੇਂ ਪਰਿਵਾਰਾਂ ਨੇ ਇੱਕ ਦੂਜੇ ‘ਤੇ ਇੱਟਾਂ ਰੋੜੇ ਵਰ੍ਹਾ ਦਿੱਤੇ।ਜ਼ਖ਼ਮੀਆਂ ਨੂੰ ਪੁਲਿਸ ਨੇ ਬਠਿੰਡਾ ਦੇ ਸਿਵਲ ਹਸਪਤਾਲ ਭਰਤੀ ਕਰਵਾਇਆ ਜਿੱਥੇ ਦੋ ਵਿਅਕਤੀਆਂ ਦੀ ਹਾਲਤ ਗੰਭੀਰ ਵੇਖਦਿਆਂ ਫ਼ਰੀਦਕੋਟ ਮੈਡੀਕਲ ਕਾਲਜ ਭੇਜ ਦਿੱਤਾ ਗਿਆ।

LEAVE A REPLY