ਭਾਜਪਾ ਆਗੂ ਦੀ ਗੋਲੀਆਂ ਮਾਰ ਕੇ ਹੱਤਿਆ

0
243

ਇਲਾਹਾਬਾਦ (ਟੀਐਲਟੀ ਨਿਊਜ਼) ਉਤਰ ਪ੍ਰਦੇਸ਼ ਦੇ ਇਲਾਹਾਬਾਦ ਸਥਿਤ ਫੂਲਪੁਰ ਨਗਰ ਪੰਚਾਇਤ ਦੇ ਮੈਂਬਰ ਤੇ ਭਾਜਪਾ ਨੇਤਾ ਪਵਨ ਕੇਸਰੀ ਦੀ ਗੈਂਗਸਟਰਾਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਵਾਰਦਾਤ ਤੋਂ ਬਾਅਦ ਇਲਾਕੇ ਵਿਚ ਸਹਿਮ ਦਾ ਮਾਹੌਲ ਹੈ। ਇਹ ਹਮਲਾ ਉਸ ਵਕਤ ਹੋਇਆ ਜਦੋਂ ਪਵਨ ਆਪਣੇ ਦੋਸਤ ਨੂੰ ਉਸ ਦੇ ਘਰ ਛੱਡਣ ਲਈ ਜਾ ਰਿਹਾ ਸੀ। ਜ਼ਿਕਰਯੋਗ ਹੈ ਕਿ ਯੋਗੀ ਸਰਕਾਰ ਵੱਲੋਂ ਉਤਰ ਪ੍ਰਦੇਸ਼ ‘ਚ ਕਾਨੂੰਨ ਵਿਵਸਥਾ ਦਰੁਸਤ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਹਕੀਕਤ ਕੁੱਝ ਹੋਰ ਹੀ ਬਿਆਨ ਕਰਦੀ ਹੈ। ਅਪਰਾਧੀ ਬੇਖ਼ੌਫ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ

LEAVE A REPLY