ਟੱਲੀ ਹੋਈ ਏਅਰਹੋਸਟੈੱਸ ਨੇ ਕੀਤਾ ਮੁਸਾਫ਼ਰਾਂ ਨੂੰ ਖੁਸ਼

0
442

ਵਾਸ਼ਿੰਗਟਨ: ਹਵਾਈ ਜਹਾਜ਼ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਦੀ ਉਸ ਸਮੇਂ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ, ਜਦੋਂ ਏਅਰਲਾਈਨਜ਼ ਨੇ ਆਪਣੇ ਕਰਮਚਾਰੀ ਦੇ ਮੰਦੇ ਵਿਹਾਰ ਕਾਰਨ ਉਨ੍ਹਾਂ ਦੀ ਟਿਕਟ ਦੇ ਪੈਸੇ ਉਨ੍ਹਾਂ ਨੂੰ ਵਾਪਸ ਕਰ ਦਿੱਤੇ। ਦਰਅਸਲ, ਯੂਨਾਈਟਿਡ ਏਅਰਲਾਈਨਜ਼ ਦੀ ਇੱਕ ਏਅਰਹੋਸਟੈੱਸ ਉਡਾਣ ਦੌਰਾਨ ਸ਼ਰਾਬੀ ਹੋ ਗਈ ਸੀ। ਉਸ ਦੇ ਵਤੀਰੇ ਕਾਰਨ ਕੁਝ ਮੁਸਾਫਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਇਹ ਘਟਨਾ ਡੈਨਵਰ ਤੋਂ ਉੱਤਰੀ ਡਕੋਟਾ ਜਾ ਰਹੀ ਫਲਾਈਟ ਵਿੱਚ ਵਾਪਰੀ।ਜਾਣਕਾਰੀ ਮੁਤਾਬਕ ਟੱਲੀ ਹੋਈ ਏਅਰਹੋਸਟੈੱਸ ਮੁਸਾਫ਼ਰਾਂ ਲਈ ਬੋਰਡਿੰਗ ਅਨਾਊਸਮੈਂਟ ਕਰਨ ਵੇਲੇ ਸਲੀਕਾ ਭੁੱਲ ਗਈ ਸੀ। ਉਸ ਦੀ ਇਸ ਹਰਕਤ ਦੀ ਸੂਚਨਾ ਪਾਇਲਟ ਨੂੰ ਦਿੱਤੀ ਗਈ। ਬਾਅਦ ਵਿੱਚ ਜਹਾਜ਼ ਦੇ ਅਮਲੇ ਨੇ ਉਸ ਨੂੰ ਸ਼ਾਂਤ ਕੀਤਾ। ਏਅਰਲਾਈਨਜ਼ ਨੇ ਬਾਅਦ ਵਿੱਚ ਦੱਸਿਆ ਕਿ ਅਸੀਂ ਉਸ ਕਰਮਚਾਰੀ ਨੂੰ ਸੇਵਾਵਾਂ ਤੋਂ ਹਟਾ ਦਿੱਤਾ ਹੈ। ਮੁਸਾਫ਼ਰਾਂ ਸਾਹਮਣੇ ਚੰਗਾ ਅਕਸ ਬਣਾਈ ਰੱਖਣ ਲਈ ਏਅਰਲਾਈਨਜ਼ ਨੇ ਉਨ੍ਹਾਂ ਦੇ ਪੈਸੇ ਵੀ ਵਾਪਸ ਕਰ ਦਿੱਤੇ।

LEAVE A REPLY