ਪੰਜਾਬ ਹਾਕੀ ਟੀਮ ਬਣੀ ਜੂਨੀਅਰ ਰਾਸ਼ਟਰੀ ਚੈਂਪੀਅਨ

0
589

* ਫਾਇਨਲ ਵਿੱਚ ਗੁਰਸਾਹਿਬਜੀਤ ਸਿੰਘ ਨੇ ਬਣਾਈ ਹੈਟ੍ਰਿਕ

ਜਲੰਧਰ (ਰਮੇਸ਼ ਗਾਬਾ)ਪੰਜਾਬ ਜੂਨੀਅਰ ਹਾਕੀ ਟੀਮ ਨੇ ਚਾਰ ਸਾਲ ਬਾਅਦ ਜੂਨੀਅਰ ਰਾਸ਼ਟਰੀ ਹਾਕੀ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਜਨਰਲ ਸਕੱਤਰ ਵਿਧਾਇਕ ਪਰਗਟ ਸਿੰਘ ਨੇ ਦੱਸਿਆ ਕਿ ਭੋਪਾਲ ਵਿਖੇ ਹਾਕੀ ਇੰਡੀਆ ਵਲੋਂ ਕਰਵਾਈ ਗਈ 8ਵੀਂ ਹਾਕੀ ਇੰਡੀਆ ਜੂਨੀਅਰ ਰਾਸ਼ਟਰੀ ਮੈਨ ਹਾਕੀ ਚੈਂਪੀਅਨਸ਼ਿਪ ਦੇ ਫਾਇਨਲ ਵਿੱਚ ਹਰਿਆਣਾ ਨੂੰ 4-3 ਦੇ ਫਰਕ ਨਾਲ ਹਰਾਇਆ। ਪੰਜਾਬ ਦੇ ਤੇਜ ਤਰਾਰ ਫਾਰਵਰਡ ਗੁਰਸਾਹਿਬਜੀਤ ਸਿੰਘ ਨੇ ਤਿੰਨ ਗੋਲ ਕਰਕੇ ਫਾਇਨਲ ਵਿੱਚ ਹੈਟ੍ਰਿਕ ਬਣਾਉਣ ਦਾ ਮਾਣ ਹਾਸਲ ਕੀਤਾ ਜਦਕਿ ਇਕ ਗੋਲ ਕਾਰਜਵਿੰਦਰ ਸਿੰਘ ਨੇ ਕੀਤਾ। ਇਸ ਤੋਂ ਪਹਿਲਾਂ ਸਾਲ 2012, 2013 ਅਤੇ 2014 ਵਿੱਚ ਪੰਜਾਬ ਜੂਨੀਅਰ ਚੈਂਪੀਅਨ ਬਣਿਆ ਸੀ। ਜਦਕਿ ਸਾਲ 2015 ਵਿਚ ਚਾਂਦੀ ਦਾ ਤਮਗਾ, ਸਾਲ 2011 ਅਤੇ 2017 ਵਿਚ ਕਾਂਸੀ ਦਾ ਤਮਗਾ ਹਾਸਲ ਕੀਤਾ ਸੀ। ਟੀਮ ਦੇ ਮੈਂਬਰਾਂ ਦੇ ਕੋਚਿੰਗ ਸਟਾਫ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਸ ਜਿੱਤ ਨੇ ਸਾਬਤ ਕੀਤਾ ਹੈ ਕਿ ਪੰਜਾਬ ਦੀ ਹਾਕੀ ਪ੍ਰਤਿਭਾ ਦਾ ਕੋਈ ਮੁਕਾਬਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਟੀਮ ਦੇ ਖਿਡਾਰੀਆਂ ਅਤੇ ਕੋਚਿੰਗ ਸਟਾਫ ਦਾ ਜਲੰਧਰ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਜਾਵੇਗਾ ਅਤੇ ਟੀਮ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।

LEAVE A REPLY