ਵਿਆਹ ਤੋਂ ਪਹਿਲਾਂ ਸਾਹਮਣੇ ਆਈ ਹੈਰਾਨਜਨਕ ਖਬਰ, ਗੰਭੀਰ ਬਿਮਾਰੀ ਨਾਲ ਜੂਝ ਰਹੀ ਹੈ ਸੋਨਮ ਕਪੂਰ

0
726

ਮੁੰਬਈ — ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਤੇ ਆਨੰਦ ਆਹੂਜਾ 8 ਮਈ ਨੂੰ ਵਿਆਹ ਦੇ ਬੰਧਨ ‘ਚ ਬੱਝ ਰਹੇ ਹਨ। ਇਸ ਕਪੱਲ ਦੇ ਵਿਆਹ ਦੀਆਂ ਤਿਆਰੀਆਂ  ਪੂਰੀਆਂ ਹੋ ਚੁੱਕੀਆਂ ਹਨ ਪਰ ਇਸ ਸਮੇਂ ਦੌਰਾਨ ਸੋਨਮ ਕਪੂਰ ਨੂੰ ਲੈ ਕੇ ਇਕ ਜਾਣਕਾਰੀ ਸਾਹਮਣੇ ਆਈ ਹੈ, ਜਿਸ ਨੂੰ ਜਾਨ ਕੇ ਤੁਸੀਂ ਹੈਰਾਨ ਰਹਿ ਜਾਓਗੇ। ਲੱਖਾਂ ਦਿਲਾਂ ‘ਤੇ ਰਾਜ਼ ਕਰਨ ਵਾਲੀ ਸੋਨਮ ਕਪੂਰ ਸ਼ੂਗਰ ਨਾਲ ਪੀੜਤ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਟਾਈਪ-1 ਸ਼ੂਗਰ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਇਹ ਰੋਗ ਅੱਲ੍ਹੜ ਉਮਰ ਤੋਂ ਹੀ ਹੈ ਅਤੇ ਇਸ ਨੂੰ ਕੰਟਰੋਲ ‘ਚ ਰੱਖਣ ਲਈ ਉਨ੍ਹਾਂ ਨੂੰ ਇਨਸੁਲਿਨ ਲੈਣਾ ਪੈਂਦਾ ਹੈ। ਇਸ ਤੋਂ ਇਲਾਵਾ ਉਹ ਰੋਜ਼ਾਨਾ ਕਸਰਤ ਕਰਦੀ ਹੈ।ਸੋਨਮ ਕਪੂਰ ਦੇ ਬਾਰੇ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਇਕ ਸਮਾਂ ਸੀ ਜਦੋਂ ਉਨ੍ਹਾਂ ਦਾ ਭਾਰ 90 ਕਿੱਲੋ ਸੀ ਪਰ ਮਿਹਨਤ ਕਾਰਨ ਉਨ੍ਹਾਂ ਨੇ ਅੱਜ ਖੁਦ ਨੂੰ ਫਿੱਟ ਰੱਖਿਆ ਹੈ।ਸ਼ੂਟਿੰਗ ‘ਚ ਰੁੱਝੇ ਰਹਿਣ ਕਾਰਨ ਕਈ ਵਾਰ ਉਨ੍ਹਾਂ ਨੂੰ ਪ੍ਰੇਸ਼ਾਨੀ ਤਾਂ ਹੁੰਦੀ ਹੈ ਪਰ ਇਸ ਦੇ ਬਾਵਜੂਦ ਹੁਣ ਉਨ੍ਹਾਂ ਨੂੰ ਆਪਣੀ ਇਸ ਰੋਗ ‘ਤੇ ਕਾਬੂ ਕਰਨਾ ਆ ਗਿਆ ਹੈ। ਇਸ ਗੱਲ ਦਾ ਸਬੂਤ ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਵੀਰੇ ਦੀ ਵੈਡਿੰਗ’ ਦੌਰਾਨ ਦਿਖਾਈ ਦਿੱਤਾ ਸੀ। ਸ਼ੂਟਿੰਗ ਦੌਰਾਨ ਉਨ੍ਹਾਂ ਨੇ ਯੋਗ ਨੂੰ ਨਹੀਂ ਛੱਡਿਆ ਸੀ। ਸੋਨਮ ਆਪਣੇ ਵਿਆਹ ਤੋਂ ਇਲਾਵਾ ਇਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਵੀਰੇ ਦੀ ਵੈਡਿੰਗ’ ਨੂੰ ਲੈ ਕੇ ਵੀ ਚਰਚਾ ਵਿਚ ਹੈ। ਇਸ ਵਿਚ ਉਨ੍ਹਾਂ ਤੋਂ ਇਲਾਵਾ ਕਰੀਨਾ ਕਪੂਰ ਖਾਨ, ਸਵਰਾ ਭਾਸਕਰ ਅਤੇ ਸ਼ਿਖਾ ਤਲਸਾਨੀਆ ਵੀ ਨਜ਼ਰ ਆਉਣਗੀਆਂ। ਹਾਲ ਹੀ ਵਿਚ ਇਸ ਦਾ ਪਹਿਲਾ ਗੀਤ ‘ਤਾਰੀਫਾਂ’ ਰਿਲੀਜ਼ ਹੋਇਆ ਹੈ।

15_20_443610000033-ll 15_21_122390000032-ll

LEAVE A REPLY