ਪੰਜਾਬ ਜੂਨੀਅਰ ਹਾਕੀ ਟੀਮ (ਲੜਕੇ) ਫਾਇਨਲ ਵਿੱਚ

0
265

ਜਲੰਧਰ (ਰਮੇਸ਼ ਗਾਬਾ)ਪੰਜਾਬ ਜੂਨੀਅਰ ਹਾਕੀ ਟੀਮ (ਲੜਕੇ) ਨੇ ਹਾਕੀ ਇੰਡੀਆਂ ਵਲੋਂ ਮੱਧ ਪ੍ਰਦੇਸ਼ ਦੇ ਸ਼ਹਿਰ ਭੋਪਾਲ ਵਿਖੇ ਕਰਵਾਈ ਜਾ ਰਹੀ 8ਵੀਂ ਹਾਕੀ ਇੰਡੀਆ ਜੂਨੀਅਰ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ਦੇ ਫਾਇਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਜਨਰਲ ਸਕੱਤਰ ਵਿਧਾਇਕ ਪਰਗਟ ਸਿੰਘ ਨੇ ਦੱਸਿਆ ਕਿ ਸੈਮੀਫਾਇਨਲ ਵਿੱਚ ਪੰਜਾਬ ਦੀ ਟੀਮ ਨੇ ਉਡੀਸਾ ਨੂੰ ਟਾਈਬਰੇਕਰ ਰਾਹੀਂ 3-2 ਨਾਲ ਮਾਤ ਦੇ ਕੇ ਫਾਇਨਲ ਵਿੱਚ ਸਥਾਨ ਬਣਾਇਆ। ਨਿਰਧਾਰਤ ਸਮੇਂ ਦੀ ਸਮਾਪਤੀ ਤੱਕ ਦੋਵੇਂ ਟੀਮਾਂ 1-1 ਗੋਲ ਦੀ ਬਰਾਬਰੀ ਤੇ ਸਨ। ਅੱਧੇ ਸਮੇਂ ਤੱਕ ਉਡੀਸਾ ਦੀ ਟੀਮ 1-0 ਨਾਲ ਅੱਗੇ ਸੀ ਪਰ ਦੂਜੇ ਅੱਧ ਵਿੱਚ ਪੰਜਾਬ ਨੇ ਵਾਪਸੀ ਕੀਤੀ। ਫਾਇਨਲ ਮੁਕਾਬਲਾ 6 ਮਈ ਨੂੰ ਖੇਡਿਆਂ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਦੀ ਜੂਨੀਅਰ ਹਾਕੀ ਟੀਮ ਨੇ ਸਾਲ 2012, 2013 ਅਤੇ 2014 ਵਿੱਚ ਰਾਸ਼ਟਰੀ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਸੀ ਜਦਕਿ ਸਾਲ 2015 ਵਿੱਚ ਚਾਂਦੀ ਦਾ ਤਮਗਾ ਅਤੇ ਸਾਲ 2017 ਵਿੱਚ ਕਾਂਸੀ ਦਾ ਤਮਗਾ ਹਾਸਲ ਕੀਤਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜੂਨੀਅਰ ਪੱਧਰ ਤੇ ਇਨ੍ਹਾਂ ਮਾਣ ਮੱਤੀਆਂ ਪ੍ਰਾਪਤੀਆਂ ਕਰਕੇ ਹੀ ਇਸ ਸਮੇਂ ਭਾਰਤੀ ਹਾਕੀ ਟੀਮ ਵਿੱਚ ਸਭ ਤੋਂ ਵੱਧ ਖਿਡਾਰੀ ਹਾਕੀ ਪੰਜਾਬ ਨਾਲ ਸਬੰਧਤ ਹਨ। ਪਿਛਲੇ ਮਹੀਨੇ ਪੰਜਾਬ ਦੀ ਸੀਨੀਅਰ ਹਾਕੀ ਟੀਮ (ਲੜਕੇ) ਨੇ ਰਾਸ਼ਟਰੀ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਸੀ।

LEAVE A REPLY