ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ 3.22 ਅਰਬ ਡਾਲਰ ਘੱਟ ਕੇ 420.37 ਅਰਬ ਡਾਲਰ ‘ਤੇ

0
174

ਮੁੰਬਈ—ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 27 ਅਪ੍ਰੈਲ ਨੂੰ ਖਤਮ ਹਫਤੇ ‘ਚ 3,216 ਅਰਬ ਭੰਡਾਰ ਘੱਟ ਕੇ 420.366 ਅਰਬ ਡਾਲਰ ਰਹਿ ਗਿਆ ਹੈ ਜਿਸ ਦਾ ਕਾਰਨ ਵਿਦੇਸ਼ੀ ਮੁਦਰਾ ਅਸਾਮੀਆਂ ‘ਚ ਕਮੀ ਆਉਣਾ ਹੈ। ਭਾਰਤੀ ਰਿਜ਼ਰਵ ਬੈਂਕ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਪਿਛਲੇ ਹਫਤੇ’ਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 2,499 ਅਰਬ ਡਾਲਰ ਘੱਟ ਕੇ 423.582 ਅਰਬ ਡਾਲਰ ਰਹਿ ਗਿਆ ਸੀ। ਇਸ ਤੋਂ ਪਹਿਲਾਂ 13 ਅਪ੍ਰੈਲ ਨੂੰ ਖਤਮ ਹਫਤੇ ‘ਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 426.028 ਅਰਬ ਡਾਲਰ ਦੀ ਰਿਕਾਰਡ ਉੱਚਾਈ ਨੂੰ ਛੂਹ ਗਿਆ ਸੀ। ਅੱਠ ਸਤੰਬਰ 2017 ਨੂੰ ਖਤਮ ਤਿਮਾਹੀ ‘ਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਪਹਿਲੀ ਵਾਰ 400 ਅਰਬ ਡਾਲਰ ਦੇ ਪੱਧਰ ਨੂੰ ਪਾਰ ਕੀਤਾ ਸੀ। ਸਮੀਖਿਆਧੀਨ ਹਫਤੇ ‘ਚ ਕੁੱਲ ਵਿਦੇਸ਼ੀ ਮੁਦਰਾ ਭੰਡਾਰ ਦਾ ਮਹੱਤਵਪੂਰਨ ਹਿੱਸਾ, ਭਾਵ ਵਿਦੇਸ਼ੀ ਮੁਦਰਾ ਅਸਾਮੀਆਂ (ਐੱਫ.ਸੀ.ਏ.) 3,208 ਅਰਬ ਡਾਲਰ ਘੱਟ ਕੇ 395.276 ਅਰਬ ਡਾਲਰ ‘ਤੇ ਆ ਗਈ। ਰਿਜ਼ਰਵ ਬੈਂਕ ਨੇ ਦੱਸਿਆ ਕਿ ਕੁਝ ਹਫਤੇ ਸਥਿਤ ਬਣੇ ਰਹਿਣ ਤੋਂ ਬਾਅਦ ਸਮੀਖਿਆਧੀਨ ਹਫਤੇ ‘ਚ ਦੇਸ਼ ਦਾ ਸੋਨਾ ਰਿਜ਼ਰਵਡ ਭੰਡਾਰ 2.66 ਕਰੋੜ ਡਾਲਰ ਵਧ ਕੇ 21.510 ਅਰਬ ਡਾਲਰ ਹੋ ਗਿਆ। ਕੌਮਾਂਤਰੀ ਮੁਦਰਾ ਫੰੰਡ (ਆਈ.ਐੱਮ.ਐੱਫ.) ‘ਚ ਵਿਸ਼ੇਸ਼ ਨਿਕਾਸੀ ਅਧਿਕਾਰ 1.46 ਕਰੋੜ ਡਾਲਰ ਘੱਟ ਕੇ 1.523 ਅਰਬ ਡਾਲਰ ਰਹਿ ਗਿਆ। ਰਿਜ਼ਰਵ ਬੈਂਕ ਨੇ ਦੱਸਿਆ ਕਿ ਆਈ.ਐੱਮ.ਐੱਫ. ‘ਚ ਦੇਸ਼ ਦਾ ਮੁਦਰਾ ਭੰਡਾਰ ਵੀ 1.97 ਕਰੋੜ ਡਾਲਰ ਘੱਟ ਕੇ 2.055 ਅਰਬ ਡਾਲਰ ਰਹਿ ਗਿਆ।

LEAVE A REPLY