ਭਾਰਤੀ ਮਹਿਲਾ ਅਮਰੀਕਾ ‘ਚ ਬਣੀ ਜੱਜ

0
208

ਨਿਊਯਾਰਕ: ਭਾਰਤੀ-ਅਮਰੀਕੀ ਮਹਿਲਾ ਦੀਪਾ ਅੰਬੇਦਕਰ (41) ਨੂੰ ਨਿਊਯਾਰਕ ਸਿਟੀ ਦੀ ਸਿਵਲ ਅਦਾਲਤ ਵਿੱਚ ਅੰਤਿਰਮ ਜੱਜ ਵਜੋਂ ਨਿਯੁਕਤ ਕੀਤਾ ਗਿਆ ਹੈ। ਉਹ ਕ੍ਰਿਮੀਨਲ ਕੋਰਟ ਵਿੱਚ ਸੇਵਾ ਨਿਭਾਏਗੀ। ਚੇਨਈ ਦੇ ਰਾਜਾ ਰਾਜੇਸ਼ਵਰ ਤੋਂ ਬਾਅਦ ਦੀਪਾ ਦੂਜੀ ਭਾਰਤੀ-ਅਮਰੀਕੀ ਮਹਿਲਾ ਹੈ, ਜਿਸ ਨੂੰ ਇਸ ਅਹੁਦੇ ਲਈ ਚੁਣਿਆ ਗਿਆ ਹੈ।ਇਹ ਜਾਣਕਾਰੀ ਨਿਊਯਾਰਕ ਸਿਟੀ ਦੇ ਮੇਅਰ ਬਿੱਲ ਡੇ ਬਲਾਸੀਓ ਦੇ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਦਿੱਤੀ ਗਈ। ਦੀਪਾ ਅੰਬੇਦਕਰ ਦੇ ਨਾਲ-ਨਾਲ ਮੇਅਰ ਨੇ ਫੈਮਿਲੀ ਕੋਰਟ ਦੇ ਤਿੰਨ ਜੱਜਾਂ ਦੀ ਮੁੜ ਨਿਯੁਕਤੀ ਦਾ ਐਲਾਨ ਵੀ ਕੀਤਾ।

LEAVE A REPLY