ਪੱਥਰਬਾਜ਼ੀ ਪਿੱਛੇ ਸੁਰੱਖਿਆਂ ਏਜੰਸੀਆਂ ਤੇ ਆਰਐਸਐਸ ਦੀ ਸ਼ਰਾਰਤ ?

0
173

ਸ਼੍ਰੀਨਗਰ (ਟੀਐਲਟੀ ਨਿਊਜ਼) ਜੰਮੂ-ਕਸ਼ਮੀਰ ਦੇ ਨੈਸ਼ਨਲ ਕਾਂਗਰਸ ਦੇ ਵਿਧਾਇਕ ਜਾਵੇਦ ਰਾਣਾ ਨੇ ਘਾਟੀ ’ਚ ਅੱਤਵਾਦ ਤੇ ਪੱਥਰਬਾਜ਼ੀ ਜਿਹੀਆਂ ਘਟਨਾਵਾਂ ਪਿੱਛੇ ਦੇਸ਼ ਦੀਆਂ ਕੁਝ ਸੁਰੱਖਿਆ ਏਜੰਸੀਆਂ ਤੇ ਆਰਐਸਐਸ ਦਾ ਹੱਥ ਹੋਣ ਦੀ ਗੱਲ ਆਖੀ ਹੈ। ਉਮਰ ਅਬਦੁੱਲਾ ਦੀ ਪਾਰਟੀ ਦੇ ਵਿਧਾਇਕ ਰਾਣਾ ਨੇ ਕਿਹਾ ਕਿ ਪੱਥਰਬਾਜ਼ੀ ਜਿਹੀਆਂ ਘਟਨਾਵਾਂ ਪਿੱਛੇ ਉਨ੍ਹਾਂ ਦਾ ਕੋਈ ਹੱਥ ਨਾ ਹੋ ਕੇ ਸਗੋਂ ਇਹ ਕਰਤੂਤ ਸੁਰੱਖਿਆ ਏਜੰਸੀਆਂ ਦੀ ਹੈ। ਪਿਛਲੇ ਦਿਨੀਂ ਸ਼ੋਪੀਆਂ ਵਿੱਚ ਇੱਕ ਸਕੂਲ ਬੱਸ ‘ਤੇ ਹੋਈ ਪੱਥਰਬਾਜ਼ੀ ਦਾ ਜ਼ਿਕਰ ਕਰਦਿਆਂ ਵਿਧਾਇਕ ਰਾਣਾ ਨੇ ਕਿਹਾ ਕਿ ਆਰਐਸਐਸ ਤੇ ਕੁਝ ਕੇਂਦਰੀ ਏਜੰਸੀਆਂ ਵੱਲੋਂ ਸ਼ਹਿ ਪ੍ਰਾਪਤ ਪੱਥਰਬਾਜ਼ਾਂ ਨੇ ਸਕੂਲ ਬੱਸ ’ਤੇ ਪੱਥਰ ਸੁੱਟੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੱਸਣਾ ਚਾਹੁੰਦੇ ਹਨ ਕਿ ਘਾਟੀ ’ਚ ਸੁਰੱਖਿਆ ਏਜੰਸੀਆਂ ਅੱਤਵਾਦੀਆਂ ਨਾਲ ਮਿਲ ਕੇ ਗੜਬੜੀ ਜਿਹੇ ਹਾਲਾਤ ਪੈਦਾ ਕਰ ਰਹੀਆਂ ਹਨ। ਜ਼ਿਕਰਯੋਗ ਹੈ ਕਿ ਬੀਤੀ 2 ਮਈ ਨੂੰ ਸ਼ੋਪੀਆਂ ਜ਼ਿਲ੍ਹੇ ਵਿੱਚ ਕੁਝ ਅਣਪਛਾਤੇ ਲੋਕਾਂ ਵੱਲੋਂ ਸਕੂਲ ਬੱਸ ‘ਤੇ ਪੱਥਰਬਾਜ਼ੀ ਕੀਤੀ ਗਈ ਸੀ ਜਿਸ ਵਿੱਚ ਦੋ ਬੱਚੇ ਜ਼ਖਮੀ ਹੋ ਗਏ ਸੀ।

LEAVE A REPLY