ਭਾਰਤ ਬਿਜਲੀਕਰਨ ‘ਚ ਬਹੁਤ ਹੀ ਚੰਗਾ ਕੰਮ ਕਰ ਰਿਹੈ – ਵਿਸ਼ਵ ਬੈਂਕ

0
227

ਵਾਸ਼ਿੰਗਟਨ (ਟੀਐਲਟੀ ਨਿਊਜ਼) ਵਿਸ਼ਵ ਬੈਂਕ ਨੇ ਭਾਰਤ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਹੈ ਕਿ ਕਰੀਬ 85 ਫੀਸਦੀ ਦੇਸ਼ ਦੇ ਲੋਕਾਂ ਨੂੰ ਬਿਜਲੀ ਦੀ ਪਹੁੰਚ ਮਿਲਣ ਨਾਲ ਭਾਰਤ ਬਿਜਲੀਕਰਨ ਵਿਚ ਬਹੁਤ ਚੰਗਾ ਕੰਮ ਕਰ ਰਿਹਾ ਹੈ। ਵਿਸ਼ਵ ਬੈਂਕ ਨੇ ਤਾਜ਼ਾ ਰਿਪੋਰਟ ਜਾਰੀ ਕਰਦੇ ਹੋਏ ਕਿਹਾ ਕਿ 2010 ਤੇ 2016 ਵਿਚਕਾਰ ਭਾਰਤ ਨੇ 30 ਮਿਲੀਅਨ ਲੋਕਾਂ ਨੂੰ ਹਰ ਸਾਲ ਬਿਜਲੀ ਪ੍ਰਦਾਨ ਕੀਤੀ, ਜੋ ਕਿਸੇ ਵੀ ਦੇਸ਼ ਨਾਲੋਂ ਵੱਧ ਹੈ। ਜਦਕਿ ਚੁਣੌਤੀਆਂ ਅਜੇ ਵੀ ਬਰਕਰਾਰ ਹਨ, 1.25 ਬਿਲੀਅਨ ਲੋਕਾਂ ਨੂੰ ਅਜੇ ਵੀ ਬਿਜਲੀਕਰਨ ਦੀ ਪਹੁੰਚ ਹੇਠ ਲਿਆਉਣਾ ਬਾਕੀ ਹੈ, ਜੋ ਦੇਸ਼ ਦੀ 15 ਫੀਸਦੀ ਆਬਾਦੀ ਬਣਦੀ ਹੈ। ਯੂਨੀਵਰਸਲ ਬਿਜਲੀ ਦੀ ਪਹੁੰਚ ਦੇ ਮਿਥੇ ਟੀਚੇ 2030 ਤੋਂ ਪਹਿਲਾ ਹੀ ਭਾਰਤ ਇਸ ਟੀਚੇ ਨੂੰ ਹਾਸਲ ਕਰ ਲਵੇਗਾ। ਇਸ ਸਬੰਧੀ ਵਿਸ਼ਵ ਬੈਂਕ ‘ਚ ਪ੍ਰਮੁੱਖ ਊਰਜਾ ਅਰਥਸ਼ਾਸਤਰੀ ਵੀਵੀਅਨ ਫੋਸਟਰ ਨੇ ਜਾਣਕਾਰੀ ਦਿੱਤੀ। ਇਹ ਰਿਪੋਰਟ ਉਸ ਵਕਤ ਪ੍ਰਕਾਸ਼ਿਤ ਹੋਈ ਹੈ, ਜਦੋਂ ਹਾਲ ਹੀ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕੁੱਝ ਦਿਨ ਪਹਿਲਾ ਐਲਾਨ ਕੀਤਾ ਸੀ ਕਿ ਦੇਸ਼ ਦੇ ਸਾਰੇ ਪਿੰਡਾਂ ਦਾ ਬਿਜਲੀਕਰਨ ਹੋ ਚੁੱਕਾ ਹੈ।

LEAVE A REPLY