ਬੱਸ ਸਟੈਂਡ ਜਲੰਧਰ ‘ਚ ਅੱਖਾਂ ਦੇ ਚੈੱਕਅਪ ਕੈਂਪ ਦੌਰਾਨ 225 ਵਿਅਕਤੀਆਂ ਦੀ ਜਾਂਚ ਕੀਤੀ

0
303

ਜਲੰਧਰ, (ਹਰਪ੍ਰੀਤ ਸਿੰਘ ਕਾਹਲੋਂ)-ਸਿਵਲ ਹਸਪਤਾਲ ਜਲੰਧਰ ਦੇ ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਸੇਖੋਂ ਦੀ ਅਗਵਾਈ ਹੇਠ ਡਾ. ਗੁਰਪ੍ਰੀਤ ਕੌਰ ਐਮ.ਓ., ਡਾ. ਅਨੂੰ ਵਰਮਾ ਐਮ.ਓ., ਡਾ. ਅਨੂੰ ਦੁਗਾਲਾ ਐਸ.ਐਮ.ਓ. ਵੱਲੋਂ ਅੱਖਾਂ ਦਾ ਚੈਕਅੱਪ ਕੈਂਪ ਲਗਵਾਇਆ ਗਿਆ। ਕੈਂਪ ਦੌਰਾਨ ਪਨਬੱਸ, ਜਲੰਧਰ ਡਿਪੂ-1 ਅਤੇ ਪਨਬੱਸ ਡਿਪੂ 2 ਅਤੇ ਬੱਸ ਦੀਆਂ ਸਵਾਰੀਆਂ ਅਤੇ ਪ੍ਰਾਈਵੇਟ ਡਰਾਇਵਰਾਂ ਦਾ ਵੀ ਚੈੱਕਅਪ ਕੀਤਾ ਗਿਆ। ਕੈਂਪ ‘ਚ 225 ਵਿਅਕਤੀਆਂ ਨੇ ਚੈੱਕਅੱਪ ਕੀਤਾ ਗਿਆ।  ਜਾਂਚ ਦੌਰਾਨ 18 ਡਰਾਇਵਰਾਂ ਦੀ ਅੱਖਾਂ ਦੀ ਰੌਸ਼ਨੀ ਘੱਟ ਅਤੇ 7 ਵਿਅਕਤੀਆਂ ਦੇ ਚਿੱਟਾ ਮੋਤੀਆ ਪਾਇਆ ਗਿਆ। ਜਿਨ੍ਹਾਂ ਦਾ ਫਰੀ ਅਪ੍ਰੇਸ਼ਨ ਸੋਮਵਾਰ, ਬੁੱਧਵਾਰ ਸ਼ਨੀਵਾਰ ਨੂੰ ਸਿਵਲ ਹਸਪਤਾਲ ਜਲੰਧਰ ਵਿਖੇ ਕੀਤਾ ਜਾਵੇਗਾ ਅਤੇ ਲੈਂਜ਼ ਵੀ ਫਰੀ ਪਾਏ ਜਾਣਗੇ।

eye_01

LEAVE A REPLY