ਯੂਥ ਉਲੰਪਿਕ ਕਵਾਲੀਫਾਇਰ ਵਿੱਚ ਭਾਰਤੀ ਮਹਿਲਾ ਟੀਮ ਦੀ ਕਾਮਯਾਬੀ ਵਿੱਚ ਪੰਜਾਬੀਆਂ ਦਾ ਅਹਿਮ ਯੋਗਦਾਨ

0
592

* ਟੀਮ ਦੇ ਮੁੱਖ ਕੋਚ ਉਲੰਪੀਅਨ ਬਲਜੀਤ ਸੈਣੀ ਦੀ ਕੋਚਿੰਗ ਹੇਠ ਸਿਰਜਿਆ ਇਤਿਹਾਸ

ਜਲੰਧਰ (ਰਮੇਸ਼ ਗਾਬਾ/ਕਰਨ)ਬੀਤੇ ਦਿਨ ਥਾਈਲੈਂਡ ਦੇ ਸ਼ਹਿਰ ਬੈਂਕਾਕ ਵਿੱਚ ਸਪੰਨ ਹੋਏ ਯੂਥ ਉਲੰਪਿਕ ਕਵਾਲੀਫਾਇਰ ( ਅੰਡਰ 18 ਲੜਕੀਆਂ) ਵਿੱਚ ਭਾਰਤੀ ਟੀਮ ਨੇ ਚਾਂਦੀ ਦਾ ਤਮਗਾ ਜਿੱਤਿਆ ਹੈ ਇਸ ਅਹਿਮ ਕਾਮਯਾਬੀ ਵਿੱਚ ਪੰਜਾਬ ਦਾ ਅਹਿਮ ਯੋਗਦਾਨ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਜਨਰਲ ਸਕੱਤਰ ਪਰਗਟ ਸਿੰਘ ਨੇ ਦੱਸਿਆ ਹੈ ਕਿ ਇਹ ਪਹਿਲਾ ਮੌਕਾ ਹੈ ਜਦੋਂ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਸਤੰਬਰ 2018 ਵਿੱਚ ਅਰਜਨਟੀਨਾ ਵਿਖੇ ਹੋਣ ਵਾਲੀਆਂ ਯੂਥ ਉਲੰਪਿਕ ਖੇਡਾਂ ਲਈ ਕਵਾਲੀਫਾਈ ਕੀਤਾ ਹੈ। ਇਹ ਮਾਣਮੱਤੀ ਪ੍ਰਾਪਤੀ ਤੇ ਖੁਸੀ ਪ੍ਰਗਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਕਾਮਯਾਬੀ ਉਲੰਪੀਅਨ ਬਲਜੀਤ ਸੈਣੀ (ਪੰਜਾਬ ਐਂਡ ਸਿੰਧ ਬੈਂਕ) ਦੀ ਬੇਹਤਰੀਨ ਕੋਚਿੰਗ ਸਦਕਾ ਪ੍ਰਾਪਤ ਹੋਈ ਹੈ। ਇਸ ਟੀਮ ਦੇ ਮੁੱਖ ਕੋਚ ਉਲੰਪੀਅਨ ਬਲਜੀਤ ਸੈਣੀ ਸਨ ਅਤੇ ਇਸ ਟੀਮ ਵਿੱਚ ਸ਼ਾਮਲ ਪੰਜਾਬ ਦੀ ਇਕੋ ਇਕ ਖਿਡਾਰਣ ਬਲਜੀਤ ਕੌਰ ਨੇ ਬੇਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ। ਇਸ ਕਵਾਲੀਫਾਇਰ ਮੁਕਾਬਲਿਆਂ ਵਿੱਚ ਭਾਰਤੀ ਮਹਿਲਾ ਟੀਮ ਨੇ ਸਿੰਗਾਪੁਰ ਨੂੰ 10-0 ਨਾਲ, ਥਾਈਲੈਂਡ ਨੂੰ 9-0 ਨਾਲ ਮਾਤ ਦਿੱਤੀ ਸੈਮੀਫਾਇਨਲ ਵਿੱਚ ਮਲੇਸ਼ੀਆ ਨੂੰ 4-2 ਨਾਲ ਹਰਾਇਆ ਅਤੇ ਫਾਇਨਲ ਵਿਚ ਚੀਨ ਤੋਂ 1-4 ਨਾਲ ਮਾਤ ਖਾਧੀ।

LEAVE A REPLY